ਲਖਨਊ, 4 ਅਪਰੈਲਲਖਨਊ ਸੁਪਰਜਾਇੰਟਸ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਨੇ ਅੱਠ ਵਿਕਟਾਂ ’ਤੇ 203 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਮੁੰਬਈ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 191 ਦੌੜਾਂ ਹੀ ਬਣਾ ਸਕੀ। ਮੁੰਬਈ ਲਈ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਨਮਨ ਧੀਰ ਨੇ 46 ਅਤੇ ਕਪਤਾਨ ਹਾਰਦਿਕ ਪੰਡਿਆ ਨੇ 28 ਦੌੜਾਂ ਬਣਾਈਆਂ। ਲਖਨਊ ਲਈ ਸ਼ਾਰਦੁਲ ਠਾਕੁਰ, ਆਕਾਸ਼ ਦੀਪ, ਆਵੇਸ਼ ਖਾਨ ਅਤੇ ਦਿਗਵੇਸ਼ ਸਿੰਘ ਰਾਠੀ ਨੇ ਇੱਕ-ਇੱਕ ਵਿਕਟ ਲਈ।ਇਸ ਤੋਂ ਪਹਿਲਾਂ ਮਿਸ਼ੇਲ ਮਾਰਸ਼ (60) ਅਤੇ ਏਡਨ ਮਾਰਕਰਾਮ (53) ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਲਖਨਊ ਅੱਠ ਵਿਕਟਾਂ ’ਤੇ 203 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ। ਮੁੰਬਈ ਲਈ ਹਾਦਰਿਕ ਪੰਡਿਆ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਲਈਆਂ। ਉਸ ਨੇ ਮਾਰਕਰਮ, ਨਿਕੋਲਸ ਪੂਰਨ (12), ਰਿਸ਼ਭ ਪੰਤ (2), ਡੇਵਿਡ ਮਿਲਰ (27) ਅਤੇ ਆਕਾਸ਼ ਦੀਪ (0) ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਟਰੈਂਟ ਬੋਲਟ, ਅਸ਼ਵਨੀ ਕੁਮਾਰ ਅਤੇ ਵਿਗਨੇਸ਼ ਪੁਥੁਰ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ