For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਲਖਨਊ ਨੇ ਮੁੰਬਈ ਨੂੰ ਚਾਰ ਵਿਕਟਾਂ ਨਾਲ ਹਰਾਇਆ

07:21 AM May 01, 2024 IST
ਆਈਪੀਐੱਲ  ਲਖਨਊ ਨੇ ਮੁੰਬਈ ਨੂੰ ਚਾਰ ਵਿਕਟਾਂ ਨਾਲ ਹਰਾਇਆ
ਮੈਚ ਦੌਰਾਨ ਸ਼ਾਟ ਜੜਦਾ ਹੋਇਆ ਲਖਨਊ ਦਾ ਬੱਲੇਬਾਜ਼ ਮਾਰਕਸ ਸਟੋਇਨਿਸ। -ਫੋਟੋ: ਪੀਟੀਆਈ
Advertisement

ਲਖਨਊ, 30 ਅਪਰੈਲ
ਲਖਨਊ ਸੁਪਰ ਜਾਇੰਸਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਸੱਤ ਵਿਕਟਾਂ ’ਤੇ 144 ਦੌੜਾਂ ਬਣਾਈਆਂ ਸਨ। ਲਖਨਊ ਨੇ ਇਹ ਟੀਚਾ 19.2 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 145 ਦੌੜਾਂ ਬਣਾ ਕੇ ਪੂਰਾ ਕਰ ਲਿਆ। ਲਖਨਊ ਵੱਲੋਂ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ 62 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਕੇ.ਐੱਲ ਰਾਹੁਲ ਨੇ 28, ਦੀਪਕ ਹੁੱਡਾ ਨੇ 18 ਅਤੇ ਨਿਕੋਲਸ ਪੂਰਨ ਨੇ ਨਾਬਾਦ 14 ਦੌੜਾਂ ਦਾ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ ਮੁੰਬਈ ਦੀ ਟੀਮ ਸੱਤ ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ। ਮੁੰਬਈ ਨੇ ਰੋਹਿਤ ਸ਼ਰਮਾ (4), ਸੂਰਿਆਕੁਮਾਰ ਯਾਦਵ (10), ਤਿਲਕ ਵਰਮਾ (7) ਅਤੇ ਕਪਤਾਨ ਹਾਰਦਿਕ ਪੰਡਿਆ (ਸਿਫਰ) ਦੇ ਰੂਪ ਵਿੱਚ ਪਾਵਰਪਲੇਅ ’ਚ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਪੰਜਵੀਂ ਵਿਕਟ ਲਈ ਨਿਹਾਲ ਵਢੇਰਾ (46) ਤੇ ਇਸ਼ਾਨ ਕਿਸ਼ਨ (32) ਦੀ 53 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਟਿਮ ਡੇਵਿਡ ਨੇ 18 ਗੇਂਦਾਂ ਵਿੱਚ 35 ਦੌੜਾਂ ਬਣਾਈਆਂ ਜਿਨ੍ਹਾਂ ’ਚੋਂ 17 ਦੌੜਾਂ ਉਸ ਨੇ ਆਖਰੀ ਓਵਰ ਵਿੱਚ ਬਣਾਈਆਂ।
ਮੁੰਬਈ ਦੇ ਸਿਖਰਲੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਮੁੰਬਈ ਦੀਆਂ ਪਹਿਲੇ ਛੇ ਓਵਰਾਂ ਵਿੱਚ 28 ਦੌੜਾਂ ’ਤੇ ਹੀ ਚਾਰ ਵਿਕਟਾਂ ਡਿੱਗ ਗਈਆਂ। ਇਹ ਪਾਵਰਪਲੇਅ ’ਚ ਇਸ ਸੀਜ਼ਨ ਦੂਜਾ ਸਭ ਤੋਂ ਘੱਟ ਸਕੋਰ ਹੈ। ਰੋਹਿਤ ਸ਼ਰਮਾ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੋਹਸਿਨ ਖਾਨ ਨੇ ਆਊਟ ਕੀਤਾ ਜਦਕਿ ਸੂਰਿਆਕੁਮਾਰ ਯਾਦਵ ਦਾ ਵਿਕਟ ਮਾਰਕਸ ਸਟੋਇਨਿਸ ਨੇ ਲਿਆ। ਰਵੀ ਬਿਸ਼ਨੋਈ ਦੇ ਸਟੀਕ ਥ੍ਰੋਅ ’ਤੇ ਤਿਲਕ ਵਰਮਾ ਨੇ ਆਪਣਾ ਵਿਕਟ ਗੁਆ ਦਿੱਤਾ। ਨਵੀਨ-ਉਲ-ਹੱਕ ਨੇ ਕਪਤਾਨ ਹਾਰਦਿਕ ਪੰਡਿਆ ਨੂੰ ਖਾਤਾ ਖੋਲ੍ਹਣ ਦਾ ਮੌਕਾ ਵੀ ਨਹੀਂ ਦਿੱਤਾ। ਇਸ਼ਾਨ ਅਤੇ ਨਿਹਾਲ ਵਢੇਰਾ ਨੇ ਪੰਜਵੀਂ ਵਿਕਟ ਲਈ ਨੀਮ ਸੈਂਕੜੇ ਦੀ ਭਾਈਵਾਲੀ ਕੀਤੀ। ਸੱਤ ਓਵਰ ਬਾਕੀ ਰਹਿੰਦਿਆਂ ਇਸ਼ਾਨ ਨੇ ਬਿਸ਼ਨੋਈ ਦੀ ਗੁਗਲੀ ’ਤੇ ਆਪਣਾ ਵਿਕਟ ਗੁਆ ਦਿੱਤਾ। ਇਸ ਮਗਰੋਂ 17ਵੇਂ ਓਵਰ ਵਿੱਚ ਮੋਹਸਿਨ ਨੇ ਵਢੇਰਾ ਨੂੰ ਯਾਰਕਰ ’ਤੇ ਪਵੇਲੀਅਨ ਭੇਜਿਆ। -ਪੀਟੀਆਈ

Advertisement

Advertisement
Author Image

Advertisement
Advertisement
×