ਆਈਪੀਐੱਲ: ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜਰਸ ਹੈਦਰਾਬਾਦ ਨੂੰ ਚਾਰ ਦੌੜਾਂ ਨਾਲ ਹਰਾਇਆ
11:52 PM Mar 23, 2024 IST
Advertisement
ਕੋਲਕਾਤਾ, 23 ਮਾਰਚ
ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਇੱਕ ਆਈਪੀਐੱਲ ਮੈਚ ਵਿੱਚ ਸਨਰਾਈਜਰਸ ਹੈਦਰਾਬਾਦ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਫਿਲਿਪ ਸਾਲਟ ਦੀਆਂ 54 ਦੌੜਾਂ ਅਤੇ ਆਂਦਰੇ ਰਸਲ ਦੀਆਂ 64 ਸਦਕਾ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 208 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਹੈਦਰਾਬਾਦ ਵੱਲੋਂ ਟੀ. ਨਟਰਾਜਨ ਨੇ 3 ਜਦਕਿ ਮਯੰਕ ਮਾਰਕੰਡੇ ਨੇ 2 ਵਿਕਟਾਂ ਲਈਆਂ। ਇਸ ਦੇ ਜਵਾਬ ’ਚ ਸਨਰਾਈਜਰਸ ਹੈਦਰਾਬਾਦ ਟੀਮ 20 ਓਵਰਾਂ ’ਚ 7 ਵਿਕਟਾਂ ਗੁਆ ਕੇ 204 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 63 ਦੌੜਾਂ ਜਦਕਿ ਮਯੰਕ ਅਗਰਵਾਲ ਤੇ ਅਭਿਸ਼ੇਕ ਸ਼ਰਮਾ ਨੇ 32-32 ਦੌੜਾਂ ਬਣਾਈਆਂ। ਕੋਲਕਾਤਾ ਵੱਲੋਂ ਹਰਸ਼ਿਤ ਰਾਣਾ ਨੇ 3 ਤੇ ਆਂਦਰੇ ਰਸਲ ਨੇ 2 ਵਿਕਟਾਂ ਲਈਆਂ।
Advertisement
Advertisement
Advertisement