For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਕੋਲਕਾਤਾ ਨੇ ਮੁੰਬਈ ਨੂੰ 24 ਦੌੜਾਂ ਨਾਲ ਹਰਾਇਆ

07:13 AM May 04, 2024 IST
ਆਈਪੀਐੱਲ  ਕੋਲਕਾਤਾ ਨੇ ਮੁੰਬਈ ਨੂੰ 24 ਦੌੜਾਂ ਨਾਲ ਹਰਾਇਆ
ਮੈਚ ਜਿੱਤਣ ਮਗਰੋਂ ਖੁਸ਼ੀ ਮਨਾਉਂਦੇ ਹੋਏ ਕੋਲਕਾਤਾ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਮੁੰਬਈ, 3 ਮਈ
ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐੱਲ ਦੇ ਇੱਕ ਮੈਚ ਵਿੱਚ ਅੱਜ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀਆਂ ਚਾਰ ਵਿਕਟਾਂ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਟੀਮ ਨੂੰ 24 ਦੌੜਾਂ ਨਾਲ ਹਰਾ ਦਿੱਤਾ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਮੁੰਬਈ ਅੱਗੇ 170 ਦੌੜਾਂ ਦਾ ਟੀਚਾ ਰੱਖਿਆ ਸੀ। ਕੋਲਕਾਤਾ ਟੀਮ ਵੱਲੋਂ ਵੈਂਕਟੇਸ਼ ਅਈਅਰ ਨੇ 70 ਅਤੇ ਮਨੀਸ਼ ਪਾਂਡੇ ਨੇ 42 ਦੌੜਾਂ ਦਾ ਯੋਗਦਾਨ ਪਾਇਆ। ਮੁੰਬਈ ਟੀਮ ਵੱਲੋਂ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਐੱਨ ਤੁਸ਼ਾਰਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਕੋਲਕਾਤਾ ਦੀ ਟੀਮ ਇੱਕ ਗੇਂਦ ਰਹਿੰਦਿਆਂ 169 ਦੌੜਾਂ ’ਤੇ ਆਊਟ ਹੋ ਗਈ ਸੀ।
ਮੁੰਬਈ ਇੰਡੀਅਨ ਵੱਲੋਂ ਸੂਰਿਆ ਕੁਮਾਰ ਯਾਦਵ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ ਨੀਮ ਸੈਂਕੜਾ ਜੜਿਆ। ਉਹ 35 ਗੇਂਦਾਂ ’ਤੇ 56 ਦੌੜਾਂ ਬਣਾ ਕੇ ਆਊਟ ਹੋਇਆ। ਟਿਮ ਡੇਵਿਡ ਨੇ ਅਖੀਰ ਵਿੱਚ 20 ਗੇਂਦਾਂ ’ਤੇ 24 ਦੌੜਾਂ ਬਣਾਈਆਂ ਪਰ ਉਹ ਮੈਚ ਨਹੀਂ ਜਿਤਾ ਸਕਿਆ ਅਤੇ ਪੂਰੀ ਟੀਮ 18.5 ਓਵਰਾਂ ਵਿੱਚ 145 ਦੌੜਾਂ ਬਣਾ ਕੇ ਆਊਟ ਹੋ ਗਈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×