For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਕੋਲਕਾਤਾ ਨੇ ਫਸਵੇਂ ਮੁਕਾਬਲੇ ’ਚ ਬੰਗਲੌਰ ਨੂੰ ਇਕ ਦੌੜ ਨਾਲ ਹਰਾਇਆ

10:17 PM Apr 21, 2024 IST
ਆਈਪੀਐੱਲ  ਕੋਲਕਾਤਾ ਨੇ ਫਸਵੇਂ ਮੁਕਾਬਲੇ ’ਚ ਬੰਗਲੌਰ ਨੂੰ ਇਕ ਦੌੜ ਨਾਲ ਹਰਾਇਆ
ਕੋਲਕਾਤਾ ਨਾਈਟ ਰਾਈਡਰਜ਼ ਦਾ ਬੱਲੇਬਾਜ਼ ਫਿਲ ਸਾਲਟ ਮੈਚ ਦੌਰਾਨ ਸ਼ਾਟ ਮਾਰਦਾ ਹੋਇਆ। -ਫੋਟੋ: ਪੀਟੀਆਈ
Advertisement

ਕੋਲਕਾਤਾ, 21 ਅਪਰੈਲ
ਫਿਲਿਪ ਸਾਲਟ ਤੇ ਕਪਤਾਨ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਆਂਦਰੇ ਰਸੇਲ (25 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਸਵੇਂ ਮੈਚ ਵਿੱਚ ਅੱਜ ਇੱਥੇ ਰੌਇਲ ਚੈਲੇਂਜਰਜ਼ ਬੰਗਲੌਰ ਨੂੰ ਇਕ ਦੌੜ ਨਾਲ ਹਰਾ ਦਿੱਤਾ। ਸਾਲਟ ਨੇ 14 ਗੇਂਦਾਂ ਵਿੱਚ ਸੱਤ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਤਾਂ ਅਈਅਰ ਨੇ 36 ਗੇਂਦਾਂ ’ਚ 50 ਦੌੜਾਂ ਦੀ ਪਾਰੀ ਦੌਰਾਨ ਸੱਤ ਚੌਕੇ ਤੇ ਇਕ ਛੱਕਾ ਮਾਰਿਆ, ਜਿਸ ਨਾਲ ਕੇਕੇਆਰ ਨੇ ਸੱਤ ਵਿਕਟਾਂ ’ਤੇ 222 ਦੌੜਾਂ ਬਣਾਈਆਂ। ਆਰਸੀਬੀ ਦੀ ਪਾਰੀ ਮੈਚ ਦੀ ਆਖ਼ਰੀ ਗੇਂਦ ’ਤੇ 221 ਦੌੜਾਂ ’ਤੇ ਸਿਮਟ ਗਈ। -ਪੀਟੀਆਈ

Advertisement

Advertisement
Author Image

Advertisement
Advertisement
×