For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਹੈਦਰਾਬਾਦ ਨੇ ਦਿੱਲੀ ਨੂੰ ਹਰਾਇਆ

08:15 AM Apr 21, 2024 IST
ਆਈਪੀਐੱਲ  ਹੈਦਰਾਬਾਦ ਨੇ ਦਿੱਲੀ ਨੂੰ ਹਰਾਇਆ
ਹੈਦਰਾਬਾਦ ਦੇ ਖਿਡਾਰੀ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 20 ਅਪਰੈਲ
ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 67 ਦੌੜਾਂ ਨਾਲ ਹਰਾ ਦਿੱਤਾ। ਹੈਦਰਾਬਾਦ ਨੇ ਪਹਿਲਾਂ ਖੇਡਦਿਆਂ 7 ਵਿਕਟਾਂ ਗੁਆ ਕੇ 266 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ 19.1 ਓਵਰਾਂ ਵਿੱਚ 199 ਦੌੜਾਂ ’ਤੇ ਹੀ ਆਊਟ ਹੋ ਗਈ। ਦਿੱਲੀ ਵੱਲੋਂ ਜੇਕ ਫਰੇਜ਼ਰ ਨੇ 65, ਅਭਿਸ਼ੇਕ ਪੋਰੇਲ ਨੇ 42 ਤੇ ਰਿਸ਼ਭ ਪੰਤ ਨੇ 44 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਹੈਦਰਾਬਾਦ ਨੇ ਟਰੈਵਿਸ ਹੈੱਡ (89 ਦੌੜਾਂ) ਤੇ ਸ਼ਾਹਬਾਜ਼ ਅਹਿਮਦ (59 ਦੌੜਾਂ) ਦੇ ਨੀਮ ਸੈਂਕੜਿਆਂ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਦੀਆਂ 46 ਦੌੜਾਂ ਸਦਕਾ ਦਿੱਲੀ ਨੂੰ ਜਿੱਤ ਲਈ 267 ਦੌੜਾਂ ਦੀ ਚੁਣੌਤੀ ਦਿੱਤੀ। ਦਿੱਲੀ ਵੱਲੋਂ ਕੁਲਦੀਪ ਯਾਦਵ ਨੇ ਚਾਰ ਵਿਕਟਾਂ ਲਈਆਂ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×