For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਆਈਪੀਐੱਲ ਫਾਈਨਲ ਅੱਜ

08:11 AM May 26, 2024 IST
ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਆਈਪੀਐੱਲ ਫਾਈਨਲ ਅੱਜ
ਕੋਲਕਾਤਾ ਟੀਮ ਦਾ ਕਪਤਾਨ ਸ਼੍ਰੇਅਸ ਅਈਅਰ ਤੇ ਹੈਦਰਾਬਾਦ ਦਾ ਕਪਤਾਨ ਪੈਟ ਕਮਿਨਸ ਆਈਪੀਐੱਲ ਟਰਾਫੀ ਨਾਲ। -ਫੋਟੋ: ਪੀਟੀਆਈ
Advertisement

ਚੇਨੱਈ, 25 ਮਈ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਐਤਵਾਰ ਨੂੰ ਇਥੇ ਸ਼ਾਮ 7:30 ਵਜੇ ਸ਼ੁਰੂ ਹੋਣ ਵਾਲੇ ਫਾਈਨਲ ਵਿੱਚ ਇੱਕ ਪਾਸੇ ਕ੍ਰਿਕਟ ਰਣਨੀਤੀਕਾਰ ਗੌਤਮ ਗੰਭੀਰ ਦੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਹੋਵੇਗੀ ਜਦਕਿ ਦੂਜੇ ਪਾਸੇ ਹਮਲਾਵਰ ਬੱਲੇਬਾਜ਼ੀ ਦੀ ਨਵੀਂ ਪਰਿਭਾਸ਼ਾ ਲਿਖਣ ਵਾਲੇ ਪੈਟ ਕਮਿਨਸ ਦੀ ਸਨਰਾਈਜ਼ਰਜ਼ ਹੈਦਰਾਬਾਦ (ਐੱਸਆਰਐੱਚ) ਹੋਵੇਗੀ। ਆਮ ਤੌਰ ’ਤੇ ਖੇਡ ਮੁਕਾਬਲੇ ਕਪਤਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਹੁੰਦੇ ਹਨ ਪਰ ਇਹ ਫਾਈਨਲ ਵੱਖਰਾ ਹੈ। ਇਕ ਪਾਸੇ ਗੰਭੀਰ ਦਾ ਦਿਮਾਗ ਹੈ ਅਤੇ ਦੂਜੇ ਪਾਸੇ ਆਸਟਰੇਲਿਆਈ ਕਪਤਾਨ ਹੈ ਜਿਸ ਨੇ ਟੀਮ ਨੂੰ ਵੱਖਰਾ ਨਜ਼ਰੀਆ ਦਿੱਤਾ ਹੈ। ਕੋਲਕਾਤਾ ਦੇ ਕਪਤਾਨ ਵਜੋਂ ਆਪਣਾ ਦੂਜਾ ਆਈਪੀਐਲ ਫਾਈਨਲ ਖੇਡਣ ਜਾ ਰਿਹਾ ਸ਼੍ਰੇਅਸ ਅਈਅਰ ਇਸ ਮੈਚ ਵਿੱਚ ਸਹਾਇਕ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ। ਟੀਮਾਂ ਦੀ ਤੁਲਨਾ ਕਰੀਏ ਤਾਂ ਕੋਲਕਾਤਾ ਕੋਲ ਸੁਨੀਲ ਨਾਰਾਇਣ, ਆਂਦਰੇ ਰਸਲ, ਰਿੰਕੂ ਸਿੰਘ, ਸ਼੍ਰੇਅਸ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਹਰਸ਼ਿਤ ਰਾਣਾ ਅਤੇ ਵਰੁਣ ਚਕਰਵਰਤੀ ਵਰਗੇ ਸ਼ਾਨਦਾਰ ਖਿਡਾਰੀ ਹਨ, ਉਥੇ ਹੀ ਹੈਦਰਾਬਾਦ ਲਈ ਘਰੇਲੂ ਕ੍ਰਿਕਟਰਾਂ ਅਭਿਸ਼ੇਕ ਸ਼ਰਮਾ ਅਤੇ ਨਿਤੀਸ਼ ਰੈੱਡੀ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ ਅਤੇ ਜੈਦੇਵ ਉਨਾਦਕਟ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੈਦਰਾਬਾਦ ਦੇ ਟਰੈਵਿਸ ਹੈੱਡ ਅਤੇ ਕਲਾਸੇਨ ਵਰਗੇ ਹਮਲਾਵਰ ਖਿਡਾਰੀ ਵੀ ਲੈਅ ਵਿੱਚ ਨਜ਼ਰ ਆ ਰਹੇ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×