ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਪੀਐੱਲ: ਦਿੱਲੀ ਨੇ ਫਸਵੇਂ ਮੁਕਾਬਲੇ ’ਚ ਮੁੰਬਈ ਨੂੰ ਹਰਾਇਆ

07:44 AM Apr 28, 2024 IST
ਦਿੱਲੀ ਦਾ ਬੱਲੇਬਾਜ਼ ਟ੍ਰਿਸਟਨ ਸਟੱਬਜ਼ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ

ਨਵੀਂ ਦਿੱਲੀ, 27 ਅਪਰੈਲ
ਦਿੱਲੀ ਕੈਪਟੀਲਜ਼ ਨੇ ਅੱਜ ਇੱਥੇ ਜੇਕ ਫਰੇਜ਼ਰ ਮੈਕਗੁਰਕ ਦੀ ਹਮਲਾਵਰ ਬੱਲੇਬਾਜ਼ੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾ ਕੇ ਆਈਪੀਐੱਲ ਪਲੇਅ-ਆਫ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ।
ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੈਕਗੁਰਕ ਦੀਆਂ 27 ਗੇਂਦਾਂ ’ਤੇ 84 ਦੌੜਾਂ ਅਤੇ ਟ੍ਰਿਸਟਨ ਸਟੱਬਜ਼ ਦੀ 48 ਦੌੜਾਂ ਦੀ ਪਾਰੀ ਸਦਕਾ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 257 ਦੌੜਾਂ ਬਣਾਈਆਂ। ਮੈਕਗੁਰਕ ਨੇ ਆਪਣੀ ਪਾਰੀ ’ਚ 11 ਚੌਕੇ ਤੇ 2 ਛੱਕੇ ਮਾਰੇ। ਟੀਮ ਵੱਲੋਂ ਸ਼ਾਈ ਹੋਪ ਨੇ 41 ਦੌੜਾਂ, ਅਭਿਸ਼ੇਕ ਪੋਰੇਲ ਨੇ 36 ਤੇ ਕਪਤਾਨ ਰਿਸ਼ਭ ਪੰਤ ਨੇ 29 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਜਿੱਤ ਲਈ 258 ਦੌੜਾਂ ਦਾ ਟੀਚਾ ਹਾਸਲ ਕਰਨ ਆਈ ਮੁੰਬਈ ਇੰਡੀਅਨਜ਼ ਟੀਮ 9 ਵਿਕਟਾਂ ਗੁਆ ਕੇ 247 ਦੌੜਾਂ ਹੀ ਬਣਾ ਸਕੀ।
ਹਾਲਾਂਕਿ ਟੀਮ ਵੱਲੋਂ ਤਿਲਕ ਵਰਮਾ (63 ਦੌੜਾਂ) ਨੇ ਨੀਮ ਸੈਂਕੜਾ ਜੜਿਆ ਅਤੇ ਕਪਤਾਨ ਹਾਰਦਿਕ ਪਾਂਡਿਆ ਨੇ 46 ਦੌੜਾਂ ਤੇ ਟਿਮ ਡੇਵਿਡ ਨੇ 37 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿਤਾ ਨਾ ਸਕੇ। -ਏਜੰਸੀ

Advertisement

ਸੈਮਸਨ ਤੇ ਜੁਰੇਲ ਦੇ ਨੀਮ ਸੈਂਕੜਿਆਂ ਸਦਕਾ ਰਾਜਸਥਾਨ ਜੇਤੂ

ਸੰਜੂ ਸੈਮਸਨ ਤੇ ਧਰੁਵ ਜੁਰੇਲ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਪੀਟੀਆਈ

ਲਖਨਊ: ਲਖਨਊ: ਸੰਜੂ ਸੈਮਸਨ (71 ਦੌੜਾਂ) ਤੇ ਧਰੁਵ ਜੁਰੇਲ (52 ਦੌੜਾਂ) ਦੇ ਨੀਮ ਸੈਂਕੜਿਆਂ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਲਖਨਊ ਸੁਪਰ ਜਾਇੰਟਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਲਖਨਊ ਵੱਲੋਂ ਜਿੱਤ ਲਈ ਦਿੱਤਾ 197 ਦੌੜਾਂ ਦਾ ਟੀਚਾ ਸਿਰਫ ਤਿੰਨ ਵਿਕਟਾਂ ਗੁਆ ਕੇ 19 ਓਵਰਾਂ ’ਚ ਹੀ ਹਾਸਲ ਕਰ ਲਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਨੇ 24 ਦੌੜਾਂ ਤੇ ਜੋਸ ਬਟਲਰ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਨੇ ਕਪਤਾਨ ਕੇ.ਐੱਲ. ਰਾਹੁਲ (76 ਦੌੜਾਂ) ਤੇ ਦੀਪਕ ਹੁੱਡਾ (50 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ 5 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ। ਰਾਹੁਲ ਨੇ ਆਪਣੀ 76 ਦੌੜਾਂ ਦੀ ਪਾਰੀ ਦੌਰਾਨ 8 ਚੌਕੇ ਤੇ 2 ਛੱਕੇ ਜੜੇ ਜਦਕਿ ਦੀਪਕ ਨੇ ਆਪਣੀ ਪਾਰੀ ’ਚ 7 ਚੌਕੇ ਮਾਰੇ। ਅਯੂਸ਼ ਬਦੋਨੀ ਨੇ 18 ਤੇ ਕਰੁਨਾਲ ਪਾਂਡਿਆ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਰੌਇਲਜ਼ ਵੱਲੋਂ ਸੰਦੀਪ ਸ਼ਰਮਾ ਨੇ ਦੋ ਵਿਕਟਾਂ ਲਈਆਂ ਜਦਕਿ ਟਰੈਂਟ ਬੋਲਟ, ਆਵੇਸ਼ ਖ਼ਾਨ ਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ। -ਪੀਟੀਆਈ

 

Advertisement

 

 

Advertisement
Advertisement