For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਦਿੱਲੀ ਕੈਪੀਟਲਜ਼ ਨੇ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਨਾਲ ਹਰਾਇਆ

11:46 PM Apr 17, 2024 IST
ਆਈਪੀਐੱਲ  ਦਿੱਲੀ ਕੈਪੀਟਲਜ਼ ਨੇ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਨਾਲ ਹਰਾਇਆ
ਮੈਚ ਖ਼ਤਮ ਹੋਣ ਤੋਂ ਬਾਅਦ ਇਕ-ਦੂਜੇ ਨੂੰ ਮਿਲਦੇ ਹੋਏ ਦੋਹਾਂ ਟੀਮਾਂ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਅਹਿਮਦਾਬਾਦ, 17 ਅਪਰੈਲ
ਦਿੱਲੀ ਕੈਪੀਟਲਜ਼ ਨੇ ਕਪਤਾਨ ਰਿਸ਼ਭ ਪੰਤ ਅਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇੱਥੇ ਘੱਟ ਸਕੋਰ ਵਾਲੇ ਆਈਪੀਐੱਲ ਦੇ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਨਾਲ ਹਰਾਇਆ। ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲੈਂਦੇ ਹੋਏ ਗੁਜਰਾਤ ਟਾਈਟਨਜ਼ ਨੂੰ 17.3 ਓਵਰਾਂ ’ਚ 89 ਦੌੜਾਂ ’ਤੇ ਆਊਟ ਕਰ ਦਿੱਤਾ ਜੋ ਕਿ ਇਸ ਸੈਸ਼ਨ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਗੁਜਰਾਤ ਟਾਈਟਨਜ਼ ਦਾ ਇਹ ਆਈਪੀਐੱਲ ’ਚ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਵੀ ਸੀ। ਗੇਂਦਬਾਜ਼ ਮੁਕੇਸ਼ ਕੁਮਾਰ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਇਸ਼ਾਂਤ ਸ਼ਰਮਾ ਨੇ ਅੱਠ ਦੌੜਾਂ ਦੇ ਕੇ ਦੋ ਅਤੇ ਟ੍ਰਿਸਟਨ ਸਟੱਬਜ਼ ਨੇ ਇਕ ਓਵਰ ’ਚ ਦੋ ਵਿਕਟਾਂ ਲਈਆਂ। ਦਿੱਲੀ ਕੈਪੀਟਲਜ਼ ਨੇ ਟੀਚਾ ਮਹਿਜ਼ 8.5 ਓਵਰਾਂ ’ਚ ਚਾਰ ਵਿਕਟਾਂ ’ਤੇ 92 ਦੌੜਾਂ ਬਣਾ ਕੇ ਹਾਸਲ ਕਰ ਲਿਆ। ਪੰਤ ਦੀ ਕਪਤਾਨੀ ਲਾਜਵਾਬ ਰਹੀ। ਉਸ ਨੇ ਸਹੀ ਸਮੇਂ ’ਤੇ ਗੇਂਦਬਾਜ਼ਾਂ ਨੂੰ ਲਾਉਣ ਤੋਂ ਇਲਾਵਾ ਸਟੰਪ ਪਿੱਛੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਿਰ 11 ਗੇਂਦਾਂ ’ਤੇ ਨਾਬਾਦ 16 ਦੌੜਾਂ ਬਣਾ ਕੇ ਜਿੱਤ ਦਿਵਾਈ। -ਪੀਟੀਆਈ

Advertisement

Advertisement
Author Image

Advertisement
Advertisement
×