ਆਈਪੀਐੱਲ: ਦਿੱਲੀ ਨੇ ਲਖਨਊ ਨੂੰ 6 ਵਿਕਟਾਂ ਨਾਲ ਹਰਾਇਆ
11:25 PM Apr 12, 2024 IST
Advertisement
ਲਖਨਊ, 12 ਅਪਰੈਲ
Advertisement
ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਆਈਪੀਐੱਲ ਦੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਵੱਲੋਂ ਦਿੱਤਾ 168 ਦੌੜਾਂ ਦਾ ਟੀਚਾ ਦਿੱਲੀ ਨੇ 18.1 ਓਵਰਾਂ ਵਿੱਚ ਚਾਰ ਵਿਕਟਾਂ ’ਤੇ 170 ਦੌੜਾਂ ਬਣਾ ਕੇ ਪੂਰਾ ਕਰ ਲਿਆ। ਦਿੱਲੀ ਲਈ ਜੈਕ ਫਰੇਜ਼ਰ ਮੈੱਕਗਰਕ ਨੇ 55, ਕਪਤਾਨ ਰਿਸ਼ਭ ਪੰਤ ਨੇ 41 ਅਤੇ ਪ੍ਰਿਥਵੀ ਸ਼ਾਅ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਆਯੂਸ਼ ਬਡੋਨੀ ਅਤੇ ਅਰਸ਼ਦ ਖਾਨ ਵਿਚਾਲੇ ਅੱਠਵੀਂ ਵਿਕਟ ਲਈ 42 ਗੇਂਦਾਂ ’ਚ 73 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਲਖਨਊ ਨੇ ਸੱਤ ਵਿਕਟਾਂ ’ਤੇ 167 ਦੌੜਾਂ ਬਣਾਈਆਂ। ਆਯੂਸ਼ ਨੇ ਨਾਬਾਦ 55 ਅਤੇ ਅਰਸ਼ਦ ਨੇ ਨਾਬਾਦ 20 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਲਖਨਊ ਲਈ ਕਪਤਾਨ ਕੇ.ਐੱਲ ਰਾਹੁਲ ਨੇ 39, ਕੁਇੰਟਨ ਡੀਕਾਕ ਨੇ 19 ਅਤੇ ਦੀਪਕ ਹੁੱਡਾ ਨੇ 10 ਦੌੜਾਂ ਬਣਾਈਆਂ। ਦਿੱਲੀ ਲਈ ਕੁਲਦੀਪ ਯਾਦਵ ਨੇ ਤਿੰਨ, ਖਲੀਲ ਅਹਿਮਦ ਨੇ ਦੋ ਅਤੇ ਇਸ਼ਾਂਤ ਸ਼ਰਮਾ ਤੇ ਮੁਕੇਸ਼ ਕੁਮਾਰ ਨੇ ਇੱਕ-ਇੱਕ ਵਿਕਟ ਲਈ। -ਏਜੰਸੀ
Advertisement