For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ ਨਿਲਾਮੀ: ਮਿਸ਼ੇਲ ਸਟਾਰਕ ਬਣਿਆ ਸਭ ਤੋਂ ਮਹਿੰਗਾ ਖਿਡਾਰੀ

07:03 AM Dec 20, 2023 IST
ਆਈਪੀਐੱਲ ਨਿਲਾਮੀ  ਮਿਸ਼ੇਲ ਸਟਾਰਕ ਬਣਿਆ ਸਭ ਤੋਂ ਮਹਿੰਗਾ ਖਿਡਾਰੀ
Advertisement

ਦੁਬਈ, 19 ਦਸੰਬਰ
ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਲਈ ਖਿਡਾਰੀਆਂ ਦੀ ਨਿਲਾਮੀ ’ਚ ਆਸਟਰੇਲਿਆਈ ਟੀਮ ਦੇ ਆਪਣੇ ਗੇਂਦਬਾਜ਼ੀ ਜੋੜੀਦਾਰ ਅਤੇ ਕਪਤਾਨ ਪੈਟ ਕਮਿਨਸ ਨੂੰ ਪਛਾੜ ਕੇ ਲੀਗ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਸਟਾਰਕ ’ਤੇ ਅੱਜ 24.75 ਕਰੋੜ ਰੁਪਏ ਦੀ ਬੋਲੀ ਲੱਗੀ। ਇਹ ਪਹਿਲੀ ਵਾਰ ਹੈ ਜਦੋਂ ਨਿਲਾਮੀ ਭਾਰਤ ਤੋਂ ਬਾਹਰ ਹੋ ਰਹੀ ਹੈ।
ਨਿਲਾਮੀ ਦੌਰਾਨ ਸਨਰਾਈਜਰਸ ਹੈਦਰਾਬਾਦ ਵੱਲੋਂ ਪੈਟ ਕਮਿਨਸ ਨੂੰ ਰਿਕਾਰਡ 20.50 ਕਰੋੜ ਰੁਪਏ ਦੀ ਬੋਲੀ ਨਾਲ ਆਪਣੀ ਟੀਮ ’ਚ ਸ਼ਾਮਲ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਕੋਲਕਾਤਾ ਨਾਈਟਰਾਈਡਰਸ ਨੇ ਖੱਬੇ ਹੱਥੇ ਤੇਜ਼ ਗੇਂਦਬਾਜ਼ ਸਟਾਰਕ ’ਤੇ 24 ਕਰੋੜ 75 ਲੱਖ ਰੁਪਏ ਦੀ ਬੋਲੀ ਲਾ ਦਿੱਤੀ। ਦੱਸਣਯੋਗ ਹੈ ਕਿ ਆਈਪੀਐੱਲ ਦੇ ਪਿਛਲੇ ਸੀਜ਼ਨ ’ਚ ਇੰਗਲੈਂਡ ਦੇ ਸੈਮ ਕੁਰੈਨ ’ਤੇ ਪੰਜਾਬ ਨੇ ਸਭ ਤੋਂ ਵੱਧ 18.50 ਕਰੋੜ ਰੁਪਏ ਦੀ ਬੋਲੀ ਲਾਈ ਸੀ। ਹੈਦਰਾਬਾਦ ਨੇ ਪੈਟ ਕਮਿਨਸ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ਦੇ ਹੀਰੋ ਟਰੈਵਿਸ ਹੈੱਡ ਨੂੰ ਵੀ (6.80 ਕਰੋੜ ਰੁਪਏ ਦੀ ਬੋਲੀ ਲਾ ਕੇ) ਟੀਮ ’ਚ ਸ਼ਾਮਲ ਕੀਤਾ ਹੈ। ਹੋਰ ਤੇਜ਼ ਗੇਂਦਬਾਜ਼ਾਂ ’ਚ ਹਰਸ਼ਲ ਪਟੇਲ ’ਤੇ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ, ਰੌਇਲ ਚੈਲੈਂਜਰਜ਼ ਬੈਂਗਲੌਰ ਨੇ ਅਲਜ਼ਾਰੀ ਜੋਸੇਫ ’ਤੇ 11.50 ਕਰੋੜ, ਗੁਜਰਾਤ ਟਾਈਟਨਜ਼ ਨੇ ਉਮੇਸ਼ ਯਾਦਵ ’ਤੇ 5.80 ਕਰੋੜ ਅਤੇ ਲਖਨਊ ਸੁਪਰਜਾਇੰਟਜ਼ ਨੇ ਸ਼ਿਵਮ ਮਾਵੀ ’ਤੇ 6.40 ਕਰੋੜ ਰੁਪਏ ਦੀ ਬੋਲੀ ਲਾਈ। ਮੁੰਬਈ ਇੰਡੀਅਨਜ਼ ਨੇ ਤੇਜ਼ ਗੇਂਦਬਾਜ਼ ਗੇਰਾਲਡ ਕੋਇਟਜ਼ੀ ’ਤੇ 5 ਕਰੋੜ ਰੁਪਏ ਖਰਚ ਕੀਤੇ ਜਦਕਿ ਚੇਨੱਈ ਸੁਪਰ ਕਿੰਗਜ਼ ਨੇ ਸ਼ਾਰਦੁਲ ਠਾਕੁਰ ਨੂੰ 4 ਕਰੋੜ ਦੀ ਬੋਲੀ ਲਾ ਕੇ ਟੀਮ ’ਚ ਸ਼ਾਮਲ ਕੀਤਾ। -ਪੀਟੀਆਈ

Advertisement

ਬੱਲੇਬਾਜ਼ਾਂ ’ਚੋਂ ਰੋਵਮੈਨ ਪਾਵੈੱਲ ’ਤੇ ਲੱਗੀ ਸਭ ਤੋਂ ਵੱਧ ਬੋਲੀ

ਬੱਲੇਬਾਜ਼ਾਂ ਵਿੱਚੋਂ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ’ਤੇ ਚੇਨੱਈ ਸੁਪਰਕਿੰਗਜ਼ ਨੇ 14 ਕਰੋੜ ਰੁਪਏ ਦੀ ਬੋਲੀ ਲਾਈ ਜਦਕਿ ਰਚਿਨ ਰਵਿੰਦਰਾ ਨੂੰ 1.80 ਕਰੋੜ ਰੁਪਏ ਖਰਚ ਕੇ ਟੀਮ ’ਚ ਸ਼ਾਮਲ ਕੀਤਾ। ਬੱਲੇਬਾਜ਼ਾਂ ਵਿੱਚੋਂ ਵੈਸਟ ਇੰਡੀਜ਼ ਦੀ ਟੀ-20 ਟੀਮ ਦਾ ਕਪਤਾਨ ਰੋਵਮੈਨ ਪਾਵੈੱਲ ਸਭ ਤੋਂ ਮਹਿੰਗਾ ਖਿਡਾਰੀ ਰਿਹਾ, ਜਿਸ ’ਤੇ ਰਾਜਸਥਾਨ ਰੌਇਲਜ਼ ਨੇ 7.40 ਕਰੋੜ ਰੁਪਏ ਦੀ ਬੋਲੀ ਲਾਈ। ਜਦਕਿ ਆਸਟਰੇਲੀਆ ਦੇ ਸਾਬਕਾ ਕਪਤਾਨ ਸਵੀਟ ਸਮਿਥ, ਭਾਰਤ ਦੇ ਮਨੀਸ਼ ਪਾਂਡੇ ਅਤੇ ਦੱਖਣੀ ਅਫ਼ਰੀਕਾ ਦੇ ਰਿਲੀ ਰੋਸੋਊ ’ਤੇ ਕਿਸੇ ਨੇ ਵੀ ਬੋਲੀ ਨਾਲ ਲਾਈ। ਇੰਗਲੈਂਡ ਦੇ ਹੈਰੀ ਬਰੁੱਕ ਨੂੰ ਦਿੱਲੀ ਕੈਪੀਟਲਜ਼ ਨੇ ਚਾਰ ਕਰੋੜ ’ਚ ਖਰੀਦਿਆ।

Advertisement
Author Image

joginder kumar

View all posts

Advertisement
Advertisement
×