For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਅਭਿਸ਼ੇਕ ਦੇ ਸੈਂਕੜੇ ਸਦਕਾ ਹੈਦਰਾਬਾਦ ਨੇ ਪੰਜਾਬ ਨੂੰ ਹਰਾਇਆ

11:24 PM Apr 12, 2025 IST
ਆਈਪੀਐੱਲ  ਅਭਿਸ਼ੇਕ ਦੇ ਸੈਂਕੜੇ ਸਦਕਾ ਹੈਦਰਾਬਾਦ ਨੇ ਪੰਜਾਬ ਨੂੰ ਹਰਾਇਆ
ਸੈਂਕੜਾ ਜੜਨ ਮਗਰੋਂ ਖ਼ੁਸ਼ੀ ਮਨਾਉਂਦਾ ਹੋਇਆ ਸਨਰਾਈਜ਼ਰਜ਼ ਹੈਦਰਾਬਾਦ ਦਾ ਅਭਿਸ਼ੇਕ ਸ਼ਰਮਾ। -ਫੋਟੋ: ਰਾਇਟਰਜ਼
Advertisement

ਹੈਦਰਾਬਾਦ, 12 ਅਪਰੈਲ
ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਸਦਕਾ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਆਈਪੀਐੱਲ ਦੇ ਇੱਕ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਵੱਲੋਂ ਦਿੱਤਾ ਗਿਆ 246 ਦੌੜਾਂ ਦਾ ਟੀਚਾ ਹੈਦਰਾਬਾਦ ਨੇ 2 ਵਿਕਟਾਂ ’ਤੇ 247 ਦੌੜਾਂ ਬਣਾ ਕੇ ਪੂਰਾ ਕਰ ਲਿਆ। ਅਭਿਸ਼ੇਕ ਸ਼ਰਮਾ ਨੇ 55 ਗੇਂਦਾਂ ਵਿੱਚ 141 ਅਤੇ ਟਰੈਵਿਸ ਹੈੱਡ ਨੇ 37 ਗੇਂਦਾਂ ਵਿੱਚ 66 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਲਈ ਅਰਸ਼ਦੀਪ ਸਿੰਘ ਅਤੇ ਯੁਜ਼ਵੇਂਦਰ ਚਾਹਲ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਪੰਜਾਬ ਨੇ ਛੇ ਵਿਕਟਾਂ ’ਤੇ 245 ਦੌੜਾਂ ਬਣਾਈਆਂ ਸਨ। ਕਪਤਾਨ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 82 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਪ੍ਰਭਸਿਮਰਨ ਸਿੰਘ ਨੇ 42, ਪ੍ਰਿਯਾਂਸ਼ ਆਰੀਆ ਨੇ 36 ਤੇ ਮਾਰਕਸ ਸਟੋਇਨਸ ਨੇ ਨਾਬਾਦ 34 ਦਾ ਯੋਗਦਾਨ ਪਾਇਆ। -ਪੀਟੀਆਈ

Advertisement

Advertisement
Advertisement
Advertisement
Author Image

Gurpreet Singh

View all posts

Advertisement