ਭਾਰਤ ਵਿਚ ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁਰੂ , ਸਟੋਰਾਂ ਦੇ ਬਾਹਰ ਲੰਬੀਆਂ ਕਤਾਰਾਂ
ਮੁੰਬਈ, 20 ਸਤੰਬਰ
Apple iPhone 16 Sale: ਐਪਲ ਵੱਲੋਂ 9 ਸਤੰਬਰ ਨੂੰ ਆਈਫੋਨ 16 (iPhone 16) ਸੀਰੀਜ਼ ਜਾਰੀ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਭਾਰਤ ਵਿੱਚ ਇਸਦੀ ਵਿਕਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਲੋਕ ਇਸ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਆਈਫੋਨ 16 ਖਰੀਦਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੁਕਾਨਾਂ ’ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਮੁੰਬਈ ਦੇ ਬੀਕੇਸੀ ਵਿੱਚ ਕੰਪਨੀ ਦੇ ਸਟੋਰ ਤੋਂ ਇੱਕ ਵਿਜ਼ੂਅਲ ਵਿੱਚ ਆਈਫੋਨ 16(iPhone 16) ਨੂੰ ਖਰੀਦਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨਜ਼ਰ ਆਏ।
ਆਈਫੋਨ 16 ਪ੍ਰੋ (iPhone 16 Pro)ਅਤੇ ਆਈਫੋਨ 16 ਪ੍ਰੋ ਮੈਕਸ (iPhone 16 Pro Max) ਦੋਵੇਂ ਮਾਡਲ ਐਪਲ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਡਿਸਪਲੇਅ ਨਾਲ ਹਨ, ਜਿਸ ਦਾ ਆਕਾਰ ਪ੍ਰੋ ਲਈ 6.3 ਇੰਚ ਅਤੇ ਪ੍ਰੋ ਮੈਕਸ ਲਈ ਪ੍ਰਭਾਵਸ਼ਾਲੀ 6.9 ਇੰਚ ਤੱਕ ਹੈ। ਇਹਨਾਂ ਡਿਵਾਈਸਾਂ ਵਿੱਚ ਐਪਲ ਉਤਪਾਦ ਅਤੇ ਉੱਨਤ ਹਮੇਸ਼ਾ-ਆਨ 120Hz ਪ੍ਰੋਮੋਸ਼ਨ ਡਿਸਪਲੇ ਤਕਲੀਕ ’ਤੇ ਹੁਣ ਤੱਕ ਦੇਖੇ ਗਏ ਸਭ ਤੋਂ ਪਤਲੇ ਬਾਰਡਰ ਵੀ ਹਨ।
ਨਵੇਂ ਲਾਂਚ ਕੀਤੇ ਆਈਫੋਨ 16 ਨੂੰ ਖਰੀਦਣ ਆਏ ਇੱਕ ਗਾਹਕ ਉੱਜਵਲ ਸ਼ਾਹ ਨੇ ਕਿਹਾ ਕਿ ਮੈਂ ਪਿਛਲੇ 21 ਘੰਟਿਆਂ ਤੋਂ ਕਤਾਰ ਵਿੱਚ ਖੜ੍ਹਾ ਹਾਂ, ਮੈਂ ਕੱਲ੍ਹ ਸਵੇਰੇ 11 ਵਜੇ ਤੋਂ ਇੱਥੇ ਹਾਂ ਅਤੇ ਸਟੋਰ ਵਿੱਚ ਦਾਖ਼ਲ ਹੋਣ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਉਸਨੇ ਦੱਸਿਆ ਕਿ ਪਿਛਲੇ ਸਾਲ ਮੈਂ 17 ਘੰਟੇ ਕਤਾਰ ਵਿੱਚ ਖੜ੍ਹਾ ਰਿਹਾ ਸੀ। ਦਿੱਲੀ ਦੇ ਸਾਕੇਤ ਵਿਚ ਐਪਲ ਸਟੋਰ ਦੇ ਬਾਹਰ ਵੀ ਲੰਬੀਆਂ ਕਤਾਰਾਂ ਦੇਖੀਆਂ ਗਈਆਂ।
ਆਈਫੋਨ 16 ਸੀਰੀਜ਼ ਵਿੱਚ ਆਈਫੋਨ 16(iPhone 16) (ਬੇਸ ਮਾਡਲ), ਆਈਫੋਨ 16 ਪਲੱਸ (iPhone 16 Plus), ਆਈਫੋਨ 16 ਪ੍ਰੋ(iPhone 16 Pro), ਅਤੇ ਆਈਫੋਨ 16 ਪ੍ਰੋ ਮੈਕਸ(iPhone 16 Pro Max) ਸ਼ਾਮਲ ਹਨ। ਆਈਫੋਨ 16 ਪ੍ਰੋ ਸ਼ਾਨਦਾਰ ਰੰਗਾਂ ਦੀ ਲੜੀ ਵਿੱਚ ਆਉਂਦਾ ਹੈ, ਜਿਸ ਵਿੱਚ ਡਾਰਕ ਬਲੈਕ ਟਾਈਟੇਨੀਅਮ, ਬ੍ਰਾਈਟ ਵ੍ਹਾਈਟ ਟਾਈਟੇਨੀਅਮ, ਨੈਚੁਰਲ ਟਾਈਟੇਨੀਅਮ ਅਤੇ ਨਵਾਂ ਡੇਜ਼ਰਟ ਟਾਈਟੇਨੀਅਮ ਸ਼ਾਮਲ ਹੈ। -ਏਐੱਨਆਈ
#iphone 16, iphone 16 plus, #iphone 16 pro #iphone 16 pro max