ਓਲੰਪਿਕ ਪਹਿਲਵਾਨਾਂ ਨੂੰ ਸਹਿਯੋਗ ਦੇਵੇਗੀ ਆਈਓਏ
07:22 AM Jun 11, 2024 IST
ਨਵੀਂ ਦਿੱਲੀ, 10 ਜੂਨ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਦੇਸ਼ ਦੇ ਛੇ ਓਲੰਪਿਕ ਪਹਿਲਵਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਕੌਮੀ ਓਲੰਪਿਕ ਕਮੇਟੀ ਅਤੇ ਡਬਲਿਊਐੱਫਆਈ (ਭਾਰਤੀ ਕੁਸ਼ਤੀ ਫੈਡਰੇਸ਼ਨ) ਨੇ ਸਿਖਰਲੇ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਸਿਖਲਾਈ ਲਈ ਹੋਰ ਮਦਦ ਕਰਨ ਦੀ ਕੀਤੀ ਗਈ ਬੇਨਤੀ ਵੀ ਸਵੀਕਾਰ ਕਰ ਲਈ ਹੈ। ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਸ ਕਦਮ ਦਾ ਮਕਸਦ ਪਹਿਲਵਾਨਾਂ ਦੇ ਸਰਬੋਤਮ ਪ੍ਰਦਰਸ਼ਨ ਲਈ ਹਰ ਸਹੂਲਤ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ, “ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਪਹਿਲਵਾਨਾਂ ਨੂੰ ਵਧੀਆ ਸਹੂਲਤਾਂ ਮਿਲਣ ਤਾਂ ਜੋ ਉਹ ਸਰਬੋਤਮ ਪ੍ਰਦਰਸ਼ਨ ਦੇਣ ਵੱਲ ਧਿਆਨ ਦੇ ਸਕਣ।’’ ਆਈਓਏ ਅਤੇ ਡਬਲਿਊਐੱਫਆਈ ਪਹਿਲਵਾਨਾਂ ਲਈ ਓਲੰਪਿਕ ਤੱਕ ਇੱਕ ਅਜਿਹੀ ਸਹਿਯੋਗੀ ਟੀਮ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਵਿੱਚ ਕੋਚ, ਫਿਜ਼ੀਓਥੈਰੇਪਿਸਟ, ਮੈਂਟਲ ਕੰਡੀਸ਼ਨਿੰਗ ਕੋਚ ਅਤੇ ਹੋਰ ਜ਼ਰੂਰੀ ਸਟਾਫ ਸ਼ਾਮਲ ਹੋਵੇ। -ਪੀਟੀਆਈ
Advertisement
Advertisement