ਆਈਐੱਨਐਕਸ ਮੀਡੀਆ ਕੇਸ: ਕਾਰਤੀ ਚਿਦੰਬਰਮ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
06:49 AM Dec 23, 2024 IST
Advertisement
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਆਈਐੱਨਐਕਸ ਮੀਡੀਆ ਮਾਮਲੇ ’ਚ ਮੁਲਜ਼ਮ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੂੰ 4 ਤੋਂ 12 ਜਨਵਰੀ ਵਿਚਾਲੇ ਆਸਟਰੀਆ ਤੇ ਬਰਤਾਨੀਆ ਦੀ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਹ ਇਜਾਜ਼ਤ ਇਹ ਦੇਖਦਿਆਂ ਦਿੱਤੀ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਨੇ ਅਤੀਤ ਵਿੱਚ ਦਿੱਤੀ ਗਈ ਆਜ਼ਾਦੀ ਦੀ ਕਦੀ ਦੁਰਵਰਤੋਂ ਨਹੀਂ ਕੀਤੀ। 17 ਦਸੰਬਰ ਨੂੰ ਜਾਰੀ ਹੁਕਮਾਂ ’ਚ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਕਾਰਤੀ ਚਿਦੰਬਰਮ ਨੂੰ ਆਪਣੀ ਕੰਪਨੀ ਨਾਲ ਸਬੰਧਤ ਪ੍ਰੋਗਰਾਮਾਂ ’ਚ ਹਿੱਸਾ ਲੈਣ ਅਤੇ ਆਪਣੀ ਧੀ ਨੂੰ ਮਿਲਣ ਲਈ ਵਿਏਨਾ (ਆਸਟਰੀਆ) ਅਤੇ ਬਰਤਾਨੀਆ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਈਡੀ ਵੱਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਐੱਨਕੇ ਮੱਟਾ ਨੇ ਕਾਰਤੀ ਦੀ ਅਰਜ਼ੀ ਦਾ ਵਿਰੋਧ ਕੀਤਾ। ਸੀਬੀਆਈ ਨੇ 15 ਮਈ 2017 ਨੂੰ ਕਾਰਤੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। -ਪੀਟੀਆਈ
Advertisement
Advertisement
Advertisement