ਛਬੀਲ ਲਾ ਕੇ ਪਾਣੀ ਬਚਾਉਣ ਦਾ ਸੱਦਾ ਦਿੱਤਾ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 2 ਜੁਲਾਈ
ਗਰਮੀ ਵਿੱਚ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਲਗਦੀ ਤੇਹ ਤੋਂ ਰਾਹਤ ਦੇਣ ਦੇ ਮੰਤਵ ਨਾਲ ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਐਨਆਰਆਈ ਚਰਨ ਕੰਵਲ ਸੇਖੋਂ, ਭਾਰਤ ਇਕਾਈ ਦੇ ਚੇਅਰਮੈਨ ਨਰੇਸ਼ ਮਿੱਤਲ ਦੀ ਅਗਵਾਈ ਹੇਠ ਜ਼ੋਨਲ ਮੁਖੀ ਡਾ. ਵਰਿੰਦਰ ਜੈਨ ਨੇ ਸਹਿ-ਸਪਾਂਸਰ ਡਾਬਰ ਇੰਡੀਆ ਲਿਮਟਡ ਦੇ ਸਹਿਯੋਗ ਨਾਲ ‘ਸਿਹਤਮੰਦ ਸਮਾਜ-ਸਿਹਤਮੰਦ ਭਾਰਤ’ ਤਹਿਤ ਫੋਕਲ ਪੁਆਇੰਟ ’ਤੇ ਗੁਲੂਕੋਜ਼ ਅਤੇ ਸੰਤਰੇ ਦੇ ਰਸ ਦੀ ਛਬੀਲ ਲਾਈ ਗਈ। ਛਬੀਲ ਦੌਰਾਨ ਰਾਹਗੀਰਾਂ ਨੂੰ ਗੁਲੂਕੋਜ਼ ਅਤੇ ਸੰਤਰੇ ਦਾ ਰਸ ਪਿਲਾਉਣ ਦੀ ਸੇਵਾ ਅਸ਼ੋਕ ਸਿੰਗਲਾ, ਸੰਜੀਵ ਸੂਦ, ਵਰੁਣ ਸੂਦ, ਵੇਦ ਢੀਂਗਰਾ, ਪੁਨੀਤ ਢੀਂਗਰਾ, ਕਪਿਲ ਸਿੰਗਲਾ ਨੇ ਨਿਭਾਈ। ਡਾ. ਵਰਿੰਦਰ ਜੈਨ ਨੇ ਘਰਾਂ, ਦੁਕਾਨਾਂ, ਕਾਰਖਾਨਿਆਂ ਅਤੇ ਹੋਰ ਵਪਾਰਕ ਥਾਵਾਂ ’ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਲ ਬਿਨਾਂ ਜੀਵਨ ਸੰਭਵ ਨਹੀਂ ਹੈ। ਅਜੋਕੇ ਦੌਰ ਵਿੱਚ ਸਮੁੱਚੇ ਸੰਸਾਰ ਨੂੰ ਪਾਣੀ ਦਾ ਸੰਕਟ ਦਰਪੇਸ਼ ਹੈ, ਇਸ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਅਜੈ ਗਰਗ, ਅਨਿਲ ਗੁਪਤਾ, ਗੌਰਵ ਜੈਨ, ਮਾਸਟਰ ਸੰਜੀਵ ਸਿੰਗਲਾ, ਸੌਰਭ ਸ਼ਰਮਾ, ਸਾਹਿਲ ਜਿੰਦਲ, ਗਗਨ ਗੋਇਲ, ਅੰਕਿਤ ਜੈਨ, ਰੋਹਿਤ ਸ਼ਰਮਾ, ਹੇਮੰਤ ਜੈਨ, ਸੁਧੀਰ ਜੈਨ ਆਦਿ ਹਾਜ਼ਰ ਸਨ।