For the best experience, open
https://m.punjabitribuneonline.com
on your mobile browser.
Advertisement

ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਦਾ ਸੱਦਾ

10:58 AM Apr 08, 2024 IST
ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਦਾ ਸੱਦਾ
ਬੂਥ ਵਾਲੰਟੀਅਰ ਸੰਮੇਲਨ ’ਚ ਸ਼ਾਮਲ ਆਗੂ ਅਤੇ ਵਰਕਰ। -ਫੋਟੋ: ਦੀਪਕ
Advertisement

ਪੱਤਰ ਪ੍ਰੇਰਕ
ਤਲਵਾੜਾ, 7 ਅਪਰੈਲ
ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਭਾਵੇਂ ਅਜੇ ਤੱਕ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਪਰ ਸਥਾਨਕ ਆਗੂਆਂ ਨੇ ਕੇਂਦਰ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਕੇਂਦਰੀ ਵਜ਼ੀਰ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਚੋਣ ਤਿਆਰੀਆਂ ਆਰੰਭ ਦਿੱਤੀਆਂ ਹਨ। ਭਾਜਪਾ ਵੱਲੋਂ ਕਸਬਾ ਦਾਤਾਰਪੁਰ ਵਿੱਚ ਬੂਥ ਕਾਰਜਕਰਤਾ ਸੰਮੇਲਨ ਕੀਤਾ ਗਿਆ। ਸੰਮੇਲਨ ’ਚ ਭਾਜਪਾ ਦੇ ਸਥਾਨਕ ਆਗੂਆਂ ਤੋਂ ਇਲਾਵਾ ਟਕਸਾਲੀ ਆਗੂ ਕੇ ਡੀ ਭੰਡਾਰੀ, ਸੂਬਾ ਸਕੱਤਰ ਸੰਜੀਵ ਖੰਨਾ, ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ, ਉਪ ਪ੍ਰਧਾਨ ਰਾਕੇਸ਼ ਸ਼ਰਮਾ ਆਦਿ ਨੇ ਵੀ ਸ਼ਿਰਕਤ ਕੀਤੀ। ਹਲਕਾ ਦਸੂਹਾ ਤੋਂ ਭਾਜਪਾ ਇੰਚਾਰਜ ਰਘੂਨਾਥ ਰਾਣਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਬੂਥ ਪੱਧਰ ਦੇ ਪਾਰਟੀ ਕਾਰਕੁਨ ਸ਼ਾਮਲ ਹੋਏ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕੇਂਦਰ ’ਚ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਾਉਣ ਲਈ ਉਨ੍ਹਾਂ ਵਰਕਰਾਂ ਨੂੰ ‘ਬੂਥ ਜਿੱਤੋ, ਚੋਣ ਜਿੱਤੋ’ ਦਾ ਮੂਲ ਮੰਤਰ ਦਿੱਤਾ। ਇਸ ਮੌਕੇ ਵਿਪਨ ਕੁਮਾਰ, ਵਿਨੋਦ ਕੁਮਾਰ ਮਿੱਠੂ ਤਲਵਾੜਾ, ਮਾਸਟਰ ਮਹਿੰਦਰ ਸਿੰਘ, ਦੀਪਕ ਰਾਣਾ, ਦਲਜੀਤ ਜੀਤੂ ਆਦਿ ਹਾਜ਼ਰ ਸਨ।

Advertisement

ਬਲਾਕਾਂ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾਵੇ: ਅਟਵਾਲ

ਫਗਵਾੜਾ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਸਾਨੂੰ ਆਪਣੇ ਬੂਥ ਪੱਧਰ ਨੂੰ ਚੰਗੀ ਤਰ੍ਹਾਂ ਮਜ਼ਬੂਤ ਕਰਨ ਦੀ ਲੋੜ ਹੈ। ਅੱਜ ਇੱਥੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੂਥਾਂ ਦੀ ਮਜ਼ਬੂਤੀ ਹੀ ਪਾਰਟੀ ਦਾ ਅਸਲ ਸਾਥ ਦਿੰਦੀ ਹੈ, ਇਸ ਲਈ ਆਪਣੇ ਹਲਕਿਆਂ ’ਚ ਬੂਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਪਾਰਟੀ ਦੇ ਪ੍ਰੋਗਰਾਮ ਨੂੰ ਘਰ ਘਰ ਪਹੁੰਚਾਉਣ ਲਈ ਤੇਜ਼ੀ ਨਾਲ ਮੁਹਿੰਮ ਸ਼ੁਰੂ ਕੀਤੀ ਜਾਵੇ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਹਲਕਾ ਇੰਚਾਰਜ ਫਗਵਾੜਾ ਵਿਜੈ ਸਾਂਪਲਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸੂਬਾ ਸਕੱਤਰ ਸੂਰਜ ਭਾਰਦਵਾਜ, ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਪਾਹਵਾ, ਚੰਦਰੇਸ਼ ਕੋਲ ਤੇ ਅਵਤਾਰ ਸਿੰਘ ਮੰਡ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ

Advertisement
Author Image

Advertisement
Advertisement
×