For the best experience, open
https://m.punjabitribuneonline.com
on your mobile browser.
Advertisement

ਪਾਕਿ ਵੱਲੋਂ ਵਾਲੀਬਾਲ ਲੀਗ ਲਈ ਭਾਰਤ ਨੂੰ ਟੀਮ ਭੇਜਣ ਦਾ ਸੱਦਾ

08:04 AM Apr 05, 2024 IST
ਪਾਕਿ ਵੱਲੋਂ ਵਾਲੀਬਾਲ ਲੀਗ ਲਈ ਭਾਰਤ ਨੂੰ ਟੀਮ ਭੇਜਣ ਦਾ ਸੱਦਾ
Advertisement

ਕਰਾਚੀ, 4 ਅਪਰੈਲ
ਪਾਕਿਸਤਾਨ ਵਾਲੀਬਾਲ ਫੈਡਰੇਸ਼ਨ (ਪੀਵੀਐੱਫ) ਨੇ ਭਾਰਤ ਨੂੰ ਅਗਲੇ ਮਹੀਨੇ ਇਸਲਾਮਾਬਾਦ ’ਚ ਹੋਣ ਵਾਲੀ ਏਸ਼ੀਅਨ ਚੈਲੇਂਜ ਵਾਲੀਬਾਲ ਲੀਗ ’ਚ ਟੀਮ ਭੇਜਣ ਦਾ ਸੱਦਾ ਦਿੱਤਾ ਹੈ। ਪੀਵੀਐੱਫ ਦੇ ਪ੍ਰਧਾਨ ਚੌਧਰੀ ਯਾਕੂਬ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਵਾਲੀਬਾਲ ਫੈਡਰੇਸ਼ਨ ਨੂੰ ਟੂਰਨਾਮੈਂਟ ਲਈ ਸੱਦਾ ਭੇਜਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਹਾਸਲ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ 11 ਤੋਂ 17 ਮਈ ਤੱਕ ਹੋਣ ਵਾਲੇ ਟੂਰਨਾਮੈਂਟ ’ਚ ਸਾਰੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣ।’’ ਇਰਾਨ, ਸ੍ਰੀਲੰਕਾ, ਭੂਟਾਨ, ਅਫਗਾਨਿਸਤਾਨ ਤੇ ਕਜ਼ਾਖਸਤਾਨ, ਕਿਰਗਿਜ਼ਸਤਾਨ ਨੇ ਟੂਰਨਾਮੈਂਟ ’ਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×