For the best experience, open
https://m.punjabitribuneonline.com
on your mobile browser.
Advertisement

ਮੈਰੀਗੋਲਡ ਲੀਜਿੰਗ ਇੰਡੀਆ ਦੇ ਨਿਵੇਸ਼ਕਾਂ ਨੂੰ ਜਲਦੀ ਮੋੜੇ ਜਾਣਗੇ ਪੈਸੇ: ਬਲਵਿੰਦਰ ਸਿੰਘ

09:34 AM Aug 14, 2024 IST
ਮੈਰੀਗੋਲਡ ਲੀਜਿੰਗ ਇੰਡੀਆ ਦੇ ਨਿਵੇਸ਼ਕਾਂ ਨੂੰ ਜਲਦੀ ਮੋੜੇ ਜਾਣਗੇ ਪੈਸੇ  ਬਲਵਿੰਦਰ ਸਿੰਘ
Advertisement

ਪੱਤਰ ਪ੍ਰੇਰਕ
ਘਨੌਲੀ/ਰੂਪਨਗਰ, 13 ਅਗਸਤ
ਮੈਰੀਗੋਲਡ ਲੀਜਿੰਗ ਇੰਡੀਆ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ ਪੈਸੇ ਕੰਪਨੀ ਵੱਲੋਂ ਲੋਕਾਂ ਨੂੰ ਜਲਦੀ ਹੀ ਵਾਪਸ ਕੀਤੇ ਜਾ ਰਹੇ ਹਨ। ਅੱਜ ਘਨੌਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੰਪਨੀ ਨਾਲ ਲਗਪਗ 25 ਸਾਲ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸਾਂਝਾ ਚੇਤਨਾ ਮੰਚ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਰੀਗੋਲਡ ਅਤੇ ਉਸ ਦੀਆਂ ਲਗਪਗ ਅੱਧੀ ਦਰਜਨ ਕੰਪਨੀਆਂ ਵਿੱਚ ਲੋਕਾਂ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਪੈਸੇ ਨਿਵੇਸ਼ ਕੀਤੇ ਜਾਂਦੇ ਸਨ। 7 ਸਤੰਬਰ 1995 ਨੂੰ ਕੰਪਨੀ ਦੇ ਦਫ਼ਤਰਾਂ ’ਤੇ ਇਨਕਮ ਟੈਕਸ ਦਾ ਛਾਪਾ ਪੈਣ ਉਪਰੰਤ ਸਬੰਧਤ ਕੰਪਨੀਆਂ ਬੰਦ ਹੋ ਗਈਆਂ। ਇਸ ਕਾਰਨ ਲੋਕਾਂ ਦੇ ਪੈਸੇ ਕੰਪਨੀਆਂ ਵਿੱਚ ਫਸ ਗਏ। ਉਨ੍ਹਾਂ ਦੱਸਿਆ ਕਿ ਸੰਨ 1998 ਵਿੱਚ ਸਾਂਝਾ ਚੇਤਨਾ ਮੰਚ ਵੱਲੋਂ ਨਿਵੇਸ਼ਕਾਂ ਦੀ ਮਦਦ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਪਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 5 ਅਗਸਤ ਨੂੰ ਮੈਰੀਗੋਲਡ ਲੀਜਿੰਗ ਇੰਡੀਆ ਕੰਪਨੀ ਦੀ 120 ਬਿਘੇ ਜ਼ਮੀਨ 16 ਕਰੋੜ 38 ਲੱਖ ਰੁਪਏ ਦੀ ਵਿਕ ਚੁੱਕੀ ਹੈ, ਜਦੋਂਕਿ ਅਦਾਲਤ ਵੱਲੋਂ ਨਿਯੁਕਤ ਕੀਤੇ ਚਾਰਟਰਡ ਅਕਾਊਂਟੈਂਟ ਅਤੇ ਵਕੀਲ ਵੱਲੋਂ ਕੰਪਨੀ ਦੀ ਕੁੱਲ ਦੇਣਦਾਰੀ ਸਿਰਫ਼ 5 ਕਰੋੜ 53 ਲੱਖ ਰੁਪਏ ਦੱਸੀ ਗਈ ਹੈ। ਪ੍ਰਧਾਨ ਬਲਵਿੰਦਰ ਸਿੰਘ ਨੇ ਅਦਾਲਤੀ ਫੈਸਲੇ ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਨਿਵੇਸ਼ਕ ਆਪਣੇ ਅਸਲ ਦਸਤਾਵੇਜ਼ਾਂ ਸਣੇ ਕਮੇਟੀ ਮੈਰੀਗੋਲਡ ਐਸੋਸੀਏਟਸ ਜਾਂ ਸਾਂਝਾ ਚੇਤਨਾ ਮੰਚ ਨਾਲ ਸੰਪਰਕ ਕਰ ਸਕਦੇ ਹਨ।

Advertisement

Advertisement
Advertisement
Author Image

Advertisement