For the best experience, open
https://m.punjabitribuneonline.com
on your mobile browser.
Advertisement

ਜੇਲ੍ਹ ’ਚ ਜਨਮ ਦਿਨ ਮਨਾਉਂਦਿਆਂ ਦੀ ਵਾਇਰਲ ਵੀਡੀਓ ਸਬੰਧੀ ਜਾਂਚ ਸ਼ੁਰੂ

05:59 PM Jan 05, 2024 IST
ਜੇਲ੍ਹ ’ਚ ਜਨਮ ਦਿਨ ਮਨਾਉਂਦਿਆਂ ਦੀ ਵਾਇਰਲ ਵੀਡੀਓ ਸਬੰਧੀ ਜਾਂਚ ਸ਼ੁਰੂ
Advertisement

ਲੁਧਿਆਣਾ, 5 ਜਨਵਰੀ
ਲੁਧਿਆਣਾ ਦੀ ਜੇਲ੍ਹ ’ਚ ਕੈਦੀ ਦੀ ਜਨਮ ਦਿਨ ਮੌਕੇ ਜਸ਼ਨ ਮਨਾਉਣ ਦੀ ਵੀਡੀਓ ਵਾਇਰਲ ਹੋ ਗਈ ਸੀ ਜਿਸ ਸਬੰਧੀ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਕਲਿੱਪ ਵਾਇਰਲ ਹੋ ਰਹੀ ਸੀ ਜਿਸ ’ਚ ਗਿਲਾਸ ਲਹਿਰਾਉਂਦੇ ਅਤੇ ਪਕੌੜੇ ਖਾਂਦੇ ਕੈਦੀ ਦਿਖਾਈ ਦੇ ਰਹੇ ਹਨ। ਸੂਤਰਾਂ ਅਨੁਸਾਰ ਅਰੁਣ ਕੁਮਾਰ ਉਰਫ਼ ਮਨੀ ਰਾਣਾ ਦਾ ਜਨਮ ਦਿਨ ਸੀ। ਜਨਮ ਦਿਨ ਮਨਾਉਣ ਵੇਲੇ ‘ਮਨੀ ਵੀਰੇ ਦਾ ਅੱਜ ਬਰਡੇ ਹੈ’ ਗਾਇਆ ਜਾ ਰਿਹਾ ਸੀ। ਵਿਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਨੂੰ ਨਮੋਸ਼ੀ ਉਠਾਉਣੀ ਪਈ ਸੀ ਜਿਸ ਤੋਂ ਬਾਅਦ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਮਨੀ ਰਾਣਾ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਹੈ।

Advertisement

Advertisement
Advertisement
Author Image

A.S. Walia

View all posts

Advertisement