ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰਪਾਲਿਕਾ ਦਫ਼ਤਰ ’ਚ ਬਕਾਇਆ ਕੰਮਾਂ ਦੀ ਜਾਂਚ

08:40 AM Apr 25, 2024 IST

ਪੱਤਰ ਪ੍ਰੇਰਕ
ਪਿਹੋਵਾ, 24 ਅਪਰੈਲ
ਸੀਐੱਮ ਦੇ ਉਡਣ ਦਸਤੇ ਦੀ ਟੀਮ ਨੇ ਨਗਰਪਾਲਿਕਾ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ| ਟੀਮ ਵੱਲੋਂ ਅਨੀਸ਼ ਮਲਿਕ ਨੇ ਦੱਸਿਆ ਕਿ ਚੈਕਿੰਗ ਦੌਰਾਨ ਨਗਰਪਾਲਿਕਾ ਵਿੱਚ ਬਕਾਇਆ ਪਏ ਕੰਮਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐੱਨਡੀਸੀ ਦੀਆਂ ਜ਼ਿਆਦਾਤਰ ਫਾਈਲਾਂ ਬਕਾਇਆ ਪਾਈਆਂ ਗਈਆਂ ਹਨ। ਇਸ ਸਬੰਧੀ ਅਧਿਕਾਰੀਆਂ ਨੂੰ ਤੁਰੰਤ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐੱਨਡੀਸੀ ਨੂੰ ਆਨਲਾਈਨ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਚੈਤਰ ਚੌਦਸ ਮੇਲੇ ਵਿੱਚ ਟੈਂਡਰ ਪ੍ਰਬੰਧਾਂ ਅਤੇ ਖਰਚੇ ਵਿੱਚ ਕਮੀਆਂ ਬਾਰੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਜ਼ੁਬਾਨੀ ਸ਼ਿਕਾਇਤ ਕੀਤੀ ਗਈ ਸੀ। ਨਗਰਪਾਲਿਕਾ ਸਕੱਤਰ ਮੋਹਨ ਲਾਲ ਨੇ ਦੱਸਿਆ ਕਿ ਮੇਲੇ ਲਈ ਸਰਕਾਰ ਤੋਂ ਬਜਟ ਦੀ ਮੰਗ ਕੀਤੀ ਗਈ ਹੈ ਬਜਟ ਆਉਣ ਮਗਰੋਂ ਹੀ ਅਦਾਇਗੀ ਕੀਤੀ ਜਾਵੇਗੀ।

Advertisement

Advertisement
Advertisement