For the best experience, open
https://m.punjabitribuneonline.com
on your mobile browser.
Advertisement

ਜਾਂਚ ਏਜੰਸੀਆਂ ਨੂੰ ਤਵਾਜ਼ਨ ਬਣਾ ਕੇ ਚੱਲਣਾ ਚਾਹੀਦੈ: ਚੀਫ ਜਸਟਿਸ

07:17 AM Apr 02, 2024 IST
ਜਾਂਚ ਏਜੰਸੀਆਂ ਨੂੰ ਤਵਾਜ਼ਨ ਬਣਾ ਕੇ ਚੱਲਣਾ ਚਾਹੀਦੈ  ਚੀਫ ਜਸਟਿਸ
ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਸੀਬੀਆਈ ਸਥਾਪਨਾ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਚੀਫ ਜਸਟਿਸ ਡੀ.ਵਾਈ. ਚੰਦਰਚੂੜ। -ਫੋਟੋ: ਪੀਟੀਆਈ
Advertisement

* ਜਾਂਚ ਏਜੰਸੀਆਂ ਨੂੰ ਆਪਣੀਆਂ ਸਮਰੱਥਾਵਾਂ ’ਚ ਵਾਧਾ ਕਰਨ ਦਾ ਦਿੱਤਾ ਸੱਦਾ

Advertisement

ਨਵੀਂ ਦਿੱਲੀ, 1 ਅਪਰੈਲ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਸੀਬੀਆਈ ਜਿਹੀਆਂ ਜਾਂਚ ਏਜੰਸੀਆਂ ਨੂੰ ਤਲਾਸ਼ੀ ਤੇ ਜ਼ਬਤੀ ਸ਼ਕਤੀਆਂ ਅਤੇ ਕਿਸੇ ਵਿਅਕਤੀ ਦੇ ਨਿੱਜਤਾ ਦੇ ਅਧਿਕਾਰ ਵਿਚਾਲੇ ‘ਤਵਾਜ਼ਨ’ ਬਣਾ ਕੇ ਰੱਖਣ ਦੀ ਲੋੜ ਹੈ। ਚੀਫ ਜਸਟਿਸ ਸੰਘੀ ਜਾਂਚ ਏਜੰਸੀ ਦੇ ਪਹਿਲੇ ਡਾਇਰਕੈਟਰ ਦੀ ਯਾਦ ਵਿੱਚ 20ਵੇਂ ਡੀਪੀ ਕੋਹਲੀ ਯਾਦਗਾਰੀ ਭਾਸ਼ਣ ’ਚ ਆਪਣਾ ਮੁੱਖ ਭਾਸ਼ਣ ਦੇ ਰਹੇ ਸਨ।
ਜਸਟਿਸ ਚੰਦਰਚੂੜ ਨੇ ਕਿਹਾ ਕਿ ਅਪਰਾਧਿਕ ਨਿਆਂ ਦੇ ਖੇਤਰ ’ਚ ਤਲਾਸ਼ੀ ਤੇ ਜ਼ਬਤੀ ਸ਼ਕਤੀਆਂ ਅਤੇ ਨਿੱਜਤਾ ਦੇ ਅਧਿਕਾਰਾਂ ਵਿਚਾਲੇ ਤਾਲਮੇਲ ਜ਼ਰੂਰੀ ਹੈ ਅਤੇ ਇਹ ਇੱਕ ਨਿਰਪੱਖ ਤੇ ਨਿਆਂਪੂਰਨ ਸਮਾਜ ਦੀ ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਸ ਤਵਾਜ਼ਨ ਦੇ ਮੂਲ ’ਚ ਢੁੱਕਵੀਂ ਪ੍ਰਕਿਰਿਆ ਬਣਾਏ ਰੱਖਣ ਦੀ ਲੋੜ ਹੈ। ਚੀਫ ਜਸਟਿਸ ਨੇ ਨਿੱਜੀ ਉਪਕਰਨਾਂ ਦੀ ਗ਼ੈਰਵਾਜਬਿ ਜ਼ਬਤੀ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਜਾਂਚ ਸਬੰਧੀ ਜ਼ਰੂਰੀ ਕਦਮਾਂ ਅਤੇ ਨਿੱਜਤਾ ਅਧਿਕਾਰਾਂ ਵਿਚਾਲੇ ਤਵਾਜ਼ਨ ਬਣਾਉਣ ਦੀ ਤੁਰੰਤ ਲੋੜ ਹੈ। ਉਨ੍ਹਾਂ ਜਾਂਚ ਏਜੰਸੀਆਂ ਨੂੰ ਆਪਣੀ ਲੜਾਈ ਲੜਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਵੱਖ ਵੱਖ ਮਾਮਲਿਆਂ ਨੂੰ ਬਹੁਤ ਵਿਸਥਾਰ ਨਾਲ ਫੈਲਾਉਣ ਦੀ ਥਾਂ ਉਨ੍ਹਾਂ ਨੂੰ ਉਨ੍ਹਾਂ ਅਪਰਾਧਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਦੇਸ਼ ਦੀ ਸੁਰੱਖਿਆ ਤੇ ਆਰਥਿਕਤਾ ਅਤੇ ਲੋਕ ਪ੍ਰਬੰਧ ਲਈ ਖਤਰਾ ਹਨ। ਉਨ੍ਹਾਂ ਕਿਹਾ ਕਿ ਅਪਰਾਧ ਵੱਡੇ ਪੱਧਰ ’ਤੇ ਵਿਕਸਿਤ ਹੋ ਰਿਹਾ ਹੈ ਅਤੇ ਸੀਬੀਆਈ ਜਿਹੀਆਂ ਜਾਂਚ ਏਜੰਸੀਆਂ ਨੂੰ ਏਆਈ ਉਪਕਰਨਾਂ ਦੀ ਵਰਤੋਂ ਤੋਂ ਇਲਾਵਾ ਉਨ੍ਹਾਂ ਨਾਲ ਨਜਿੱਠਣ ਲਈ ਆਪਣੀਆਂ ਸਮਰਥਾਵਾਂ ’ਚ ਵੀ ਵਾਧਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘ਸਾਡੀ ਦੁਨੀਆ ਜਿਸ ਤਰ੍ਹਾਂ ਡਿਜੀਟਲ ਤਕਨੀਕ ਦੇ ਵਾਧੇ ਰਾਹੀਂ ਤੇਜ਼ੀ ਨਾਲ ਇੱਕ-ਦੂਜੇ ਨਾਲ ਜੁੜਦੀ ਜਾ ਰਹੀ ਹੈ, ਸਾਈਬਰ ਅਪਰਾਧ ਤੇ ਡਿਜੀਟਲ ਧੋਖਾਧੜੀ ਤੋਂ ਲੈ ਕੇ ਹੋਰ ਅਪਰਾਧਾਂ ਤੱਕ, ਸੀਬੀਆਈ ਜਿਹੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਨੂੰ ਅਪਰਾਧ ’ਚ ਹੋ ਰਹੀ ਤਬਦੀਲੀ ਦੇ ਨਾਲ ਤਾਲਮੇਲ ਬਿਠਾਉਣਾ ਚਾਹੀਦਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×