ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਅਮਲ ’ਚ ਪਾਰਦਰਸ਼ਤਾ ਲਈ ਵੀਵੀਪੈਟ ਵਿੱਚ ਨਵਾਂ ਫੀਚਰ ਪੇਸ਼

12:00 AM Jul 12, 2023 IST
ਨਵੀਂ ਦਿੱਲੀ, 11 ਜੁਲਾਈ
ਚੋਣ ਕਮਿਸ਼ਨ ਵੱਲੋਂ ਚੋਣ ਅਮਲ ਵਿੱਚ ਪਾਰਦਰਸ਼ਤਾ ਲਿਆਉਣ ਦੇ ਯਤਨ ਤਹਿਤ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟਰੇਲ ਮਸ਼ੀਨਾਂ (ਵੀਵੀਪੈਟ) ਦੀ ਚੋਣ ਨਿਸ਼ਾਨ ਲੋਡਿੰਗ ਪ੍ਰਕਿਰਿਆ ਵਿੱਚ ਨਵਾਂ ਫੀਚਰ ਪੇਸ਼ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰਾਲੇ ਦੇ ਦਸਤਾਵੇਜ਼ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਦੀ 2022-23 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਢਲੇ ਪੱਧਰ ਦੀ ਜਾਂਚ ਦੌਰਾਨ ਨਵੇਂ ਫੀਚਰ ਨਾਲ ਵੀਵੀਪੈਟ ’ਤੇ ਅਪਲੋਡ ਕੀਤੇ ਉਮੀਦਵਾਰ ਦਾ ਨਾਮ, ਨੰਬਰ ਅਤੇ ਚੋਣ ਨਿਸ਼ਾਨ ਇੱਕੋ ਸਮੇਂ ਵਿਜ਼ੁਅਲ ਡਿਸਪਲੇਅ ’ਤੇ ਦਿਖਾਈ ਦਿੰਦੇ ਹਨ ਅਤੇ ਹਿੱਤਧਾਰਕਾਂ ਨੇ ਕਰਾਸ ਚੈੱਕ ਕਰਨ ਲਈ ਮੋਨੀਟਰ ਜਾਂ ਟੀਵੀ ਦਾ ਬਟਨ ਦਬਾਉਣਾ ਹੈ। ਨਵਾਂ ਫੀਚਰ ਚੋਣ ਨਿਸ਼ਾਨ ਨੂੰ ਲੋਡਿੰਗ ਯੂਨਿਟ ਨਾਲ ਜੋੜਦਾ ਹੈ ਜੋ ਵੀਵੀਪੈਟ ’ਤੇ ਕਿਸੇ ਖ਼ਾਸ ਸੀਟ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਵਾਂ ਅਤੇ ਚੋਣ ਨਿਸ਼ਾਨਾਂ ਨੂੰ ਅਪਲੋਡ ਕਰਦਾ ਹੈ। -ਪੀਟੀਆਈ
Advertisement

 

Advertisement
Advertisement
Tags :
ਨਵਾਂਪਾਰਦਰਸ਼ਤਾਫੀਚਰਵਿੱਚਵੀਵੀਪੈਟ
Advertisement