For the best experience, open
https://m.punjabitribuneonline.com
on your mobile browser.
Advertisement

ਅੰਤਰਰਾਜੀ ਅਫ਼ੀਮ ਰੈਕੇਟ ਦਾ ਪਰਦਾਫਾਸ਼

11:24 AM Aug 11, 2024 IST
ਅੰਤਰਰਾਜੀ ਅਫ਼ੀਮ ਰੈਕੇਟ ਦਾ ਪਰਦਾਫਾਸ਼
Advertisement

ਪੱਤਰ ਪ੍ਰੇਰਕ
ਜਲੰਧਰ, 10 ਅਗਸਤ
ਦਿਹਾਤੀ ਪੁਲੀਸ ਦੀ ਸੀਆਈਏ ਟੀਮ ਨੇ ਇੱਕ ਅੰਤਰਰਾਜੀ ਅਫ਼ੀਮ ਰੈਕੇਟ ਨੂੰ ਸਫ਼ਲਤਾਪੂਰਵਕ ਨਸ਼ਟ ਕਰ ਕੇ ਤਿੰਨ ਵਿਅਕਤੀਆਂ ਨੂੰ 2 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਉਸਮਾ ਖਾਨ ਵਾਸੀ ਪੀ ਐੱਸ ਅਤਰੋਲੀ, ਜ਼ਿਲ੍ਹਾ ਅਲੀਗੜ੍ਹ, ਉੱਤਰ ਪ੍ਰਦੇਸ਼, ਜੁਨੈਦ ਅੰਸਾਰੀ ਅਤੇ ਆਦਰਸ਼ ਕੁਮਾਰ ਦੋਵੇਂ ਵਾਸੀ ਪਿੰਡ ਮਾਝ ਗਾਵਾਂ, ਪੀ.ਐੱਸ. ਬਿਸਰਤ ਗੈਂਗ, ਜ਼ਿਲ੍ਹਾ ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਜਲੰਧਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲੀਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਜਲੰਧਰ ਦਿਹਾਤੀ ਦੀਆਂ ਸਾਰੀਆਂ ਸਬ-ਡਿਵੀਜ਼ਨਾਂ ਵਿੱਚ ਵਿਸ਼ੇਸ਼ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ’ਤੇ ਕਾਰਵਾਈ ਕਰਦਿਆਂ ਡੀਐੱਸਪੀ (ਡੀ) ਲਖਵੀਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਦੇ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਨੇ ਲਾਂਬੜਾ ਰੋਡ ’ਤੇ ਰਾਮਪੁਰ ਲਲਿਆਣਾ ਨੇੜੇ ਵਿਸ਼ੇਸ਼ ਨਾਕੇ ਲਾਇਆ ਗਿਆ ਸੀ ਜਿੱਥੇ ਪੁਲੀਸ ਨੇ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਅਤੇ ਉਨ੍ਹਾਂ ਕੋਲੋਂ 2 ਕਿਲੋ ਅਫ਼ੀਮ ਬਰਾਮਦ ਕੀਤੀ ਗਈ। ਫੜੇ ਗਏ ਵਿਅਕਤੀ ਝਾਰਖੰਡ ਤੋਂ 2,60,000 ਰੁਪਏ ਦੀ ਕੀਮਤ ’ਤੇ ਅਫ਼ੀਮ 3,00,000 ਰੁਪਏ ਵਿੱਚ ਅੱਗੇ ਵੇਚਣ ਦੇ ਇਰਾਦੇ ਨਾਲ ਲੈ ਕੇ ਆਏ ਸਨ। ਇਸ ਅਪ੍ਰੇਸ਼ਨ ਨੇ ਝਾਰਖੰਡ ਵਿੱਚ ਡਰੱਗ ਸਪਲਾਇਰਾਂ ਅਤੇ ਉੱਤਰ ਪ੍ਰਦੇਸ਼ ਦੇ ਸਮੱਗਲਰਾਂ ਵਿਚਕਾਰ ਮਹੱਤਵਪੂਰਨ ਸਬੰਧ ਦਾ ਪਰਦਾਫਾਸ਼ ਕੀਤਾ ਹੈ।

Advertisement

ਪੁਲੀਸ ਛਾਪੇ ਦੌਰਾਨ ਘਰ ’ਚੋਂ ਨਾਜਾਇਜ਼ ਸ਼ਰਾਬ ਬਰਾਮਦ

ਪਠਾਨਕੋਟ: ਸੁਜਾਨਪੁਰ ਪੁਲੀਸ ਨੇ ਇੱਕ ਘਰ ਵਿੱਚ ਛਾਪਾ ਮਾਰ ਕੇ 51 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਦੀ ਪਹਿਚਾਣ ਤਿਲਕ ਰਾਜ ਅਤੇ ਅਨੀਤਾ ਉਰਫ ਬੇਬੀ ਵਾਸੀ ਚੱਕ ਫੂਲਪਿਆਰਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਮੌਕੇ ਤੋਂ ਭੱਜ ਗਏ। ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਨਾਲ ਲੈ ਕੇ ਮੁਹੱਲਾ ਮਿਸਤਰੀਆਂ ਸੁਜਾਨਪੁਰ ਵਿੱਚ ਇੱਕ ਘਰ ’ਚ ਛਾਪਾ ਮਾਰਿਆ ਸੀ। ਗਲੀਆਂ ਛੋਟੀਆਂ ਹੋਣ ਕਾਰਨ ਦੋਵੇਂ ਮੁਲਜ਼ਮ ਭੱਜ ਗਏ। ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਘਰ ਵਿੱਚੋਂ 27 ਬੋਤਲਾਂ ਬਲੈਕ ਹਾਰਨ ਰੰਮ, 12 ਬੋਤਲਾਂ ਰਾਇਲ ਚੈਲੇਂਜਰ ਵਿਸਕੀ, 12 ਬੋਤਲਾਂ ਮੈਕਡਾਵਲ, ਇੱਕ ਸਕੂਟਰੀ ਜੁਪੀਟਰ ਬਰਾਮਦ ਹੋਈ ਜਿਸ ’ਤੇ ਸੁਜਾਨਪੁਰ ਥਾਣੇ ਅੰਦਰ ਤਿਲਕ ਰਾਜ ਅਤੇ ਅਨੀਤਾ ਉਰਫ਼ ਬੇਬੀ ਖਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement