ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰਾਂ ਵਿੱਚ ਚੋਰੀਆਂ ਕਰਨ ਵਾਲਾ ਅੰਤਰਰਾਜੀ ਚੋਰ ਕਾਬੂ

08:43 AM May 05, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਈ
ਸੀਆਈਏ ਸਟਾਫ਼ ਪਟਿਆਲਾ ਨੇ ਅੰਤਰਰਾਜੀ ਚੋਰ ਨੂੰ ਕਾਬੂ ਕੀਤਾ ਹੈ ਜਿਸ ਦੇ ਕਬਜ਼ੇ ਵਿੱਚੋਂ ਪੰਜ ਲੱਖ ਤੋਂ ਵੱਧ ਦੀ ਨਕਦੀ ਅਤੇ ਸੋਨਾ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਹਿਚਾਣ ਰਵੀ ਸੈਣੀ ਵਾਸੀ ਹਿਸਾਰ (ਹਰਿਆਣਾ) ਵਜੋਂ ਹੋਈ ਹੈ। ਉਸ ਨੂੰ ਸੀਆਈਏ ਦੀ ਟੀਮ ਵੱਲੋਂ ਹਿਸਾਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਨਿਲ ਕੁਮਾਰ ਵਾਸੀ ਕੁਆਰਟਰ ਨੰਬਰ 73 ਪਾਵਰ ਕਲੋਨੀ ਪਟਿਆਲਾ ਦੇ ਘਰ 23 ਅਪਰੈਲ ਨੂੰ ਚੋਰੀ ਹੋਈ ਸੀ ਜਿਸ ਦੀ ਤਫਤੀਸ਼ ਦੌਰਾਨ ਹੀ ਰਵੀ ਸੈਣੀ ਦੀ ਗ੍ਰਿਫਤਾਰੀ ਹੋਈ। ਉਨ੍ਹਾਂ ਹੋਰ ਦੱਸਿਆ ਕਿ ਉਹ ਕਥਿਤ ਤੌਰ ’ਤੇ ਅਪਰਾਧਿਕ ਪਿਛੋਕੜ ਵਾਲਾ ਹੈ ਅਤੇ ਉਸ ਖਿਲਾਫ ਹਰਿਆਣਾ, ਰਾਜਸਥਾਨ ਅਤੇ ਸੰਗਰੂਰ ਪੰਜਾਬ ਵਿੱਚ ਵੀ ਚੋਰੀ ਦੇ ਕੇਸ ਦਰਜ ਹਨ। ਇਸ ਤਹਿਤ ਉਹ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਰਹਿ ਚੁੱਕਾ ਹੈ। ਪੁਲੀਸ ਅਧਿਕਾਰੀ ਨੇ ਹੋਰ ਦੱਸਿਆ ਕਿ ਅਨਿਲ ਕੁਮਾਰ ਵਾਸੀ ਕੁਆਰਟਰ ਨੰਬਰ 73 ਪਾਵਰ ਕਲੋਨੀ ਪਟਿਆਲਾ ਦੇ ਘਰ 23 ਅਪਰੈਲ ਨੂੰ ਚੋਰੀ ਹੋਈ ਸੀ ਜਿਸ ਦੀ ਤਫਤੀਸ਼ ਦੌਰਾਨ ਹੀ ਰਵੀ ਸੈਣੀ ਦੀ ਗ੍ਰਿਫਤਾਰੀ ਹੋਈ।

Advertisement

Advertisement
Advertisement