ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਧਾਰਮੱਈਆ ਤੋਂ ਲੋਕਆਯੁਕਤ ਪੁਲੀਸ ਵੱਲੋਂ ਪੁੱਛ-ਪੜਤਾਲ

06:45 AM Nov 07, 2024 IST

ਮੈਸੂਰੂ:

Advertisement

ਲੋਕਆਯੁਕਤ ਪੁਲੀਸ ਨੇ ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ਪਲਾਟ ਅਲਾਟ ਮਾਮਲੇ ਵਿੱਚ ਅੱਜ ਮੈਸੂਰੂ ਵਿੱਚ ਮੁੱਖ ਮੰਤਰੀ ਸਿੱਧਾਰਮੱਈਆ ਤੋਂ ਦੋ ਘੰਟੇ ਪੁੱਛ-ਪੜਤਾਲ ਕੀਤੀ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਸਿੱਧਾਰਮੱਈਆ ਪੁੱਛ-ਪੜਤਾਲ ਲਈ ਜਾਰੀ ਸੰਮਨ ਤਹਿਤ ਇੱਥੇ ਲੋਕਆਯੁਕਤ ਪੁਲੀਸ ਸਾਹਮਣੇ ਪੇਸ਼ ਹੋਏ ਅਤੇ ਲੋਕਆਯੁਕਤ ਦੇ ਐੱਸਪੀ ਟੀਜੇ ਉਦੇਸ਼ ਦੀ ਅਗਵਾਈ ਵਿੱਚ ਇੱਕ ਟੀਮ ਦੇ ਸਵਾਲਾਂ ਦੇ ਜਵਾਬ ਦਿੱਤੇ। ਲੋਕਆਯੁਕਤ ਅਧਿਕਾਰੀ ਨੇ ਕਿਹਾ, ‘ਪੁੱਛ-ਪੜਤਾਲ ਕਰੀਬ ਦੋ ਘੰਟੇ ਤੱਕ ਚੱਲੀ।’’

ਮੁੱਖ ਮੰਤਰੀ ਸਿੱਧਾਰਮੱਈਆ ਲੋਕਆਯੁਕਤ ਦਫ਼ਤਰ ’ਚੋਂ ਬਾਹਰ ਆਉਂਦੇ ਹੋਏ। -ਫੋਟੋ: ਪੀਟੀਆਈ

ਇਸ ਦੌਰਾਨ ਮੁੱਖ ਮੰਤਰੀ ਸਿੱਧਾਰਮੱਈਆ ਨੇ ਕਿਹਾ ਕਿ ਉਨ੍ਹਾਂ ਨੇ ਲੋਕਆਯੁਕਤ ਪੁਲੀਸ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਉਨ੍ਹਾਂ ਨੂੰ ਸੱਚਾਈ ਦੱਸ ਦਿੱਤੀ ਹੈ। ਉਧਰ, ਭਾਜਪਾ ਨੇ ਰੋਸ ਪ੍ਰਦਰਸ਼ਨ ਕਰਦਿਆਂ ਲੋਕਆਯੁਕਤ ਪੁਲੀਸ ਵੱਲੋਂ ਕੀਤੀ ਇਸ ਪੁੱਛ-ਪੜਤਾਲ ਨੂੰ ‘ਮੈਚ ਫਿਕਸਿੰਗ’ ਕਰਾਰ ਦਿੱਤਾ ਹੈ। ਲੋਕਾਯੁਕਤ ਪੁਲੀਸ ਵੱਲੋਂ ਦਰਜ ਐੱਫਆਈਆਰ ਵਿੱਚ ਮੁੱਖ ਮੰਤਰੀ ਨੂੰ ਮੁਲਜ਼ਮ ਨੰਬਰ ਇੱਕ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸਿੱਧਾਰਮੱਈਆ ਮੂਡਾ ਵੱਲੋਂ ਉਨ੍ਹਾਂ ਦੀ ਪਤਨੀ ਪਾਰਵਤੀ ਨੂੰ 14 ਪਲਾਟ ਅਲਾਟ ਕੀਤੇ ਜਾਣ ’ਚ ਬੇਨਿਯਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਲੋਕਾਯੁਕਤ ਪੁਲੀਸ ਨੇ ਉਨ੍ਹਾਂ ਦੀ ਪਤਨੀ ਪਾਰਵਤੀ ਤੋਂ 25 ਅਕਤੂਬਰ ਨੂੰ ਪੁੱਛ-ਪੜਤਾਲ ਕੀਤੀ ਸੀ ਜੋ ਇਸ ਮਾਮਲੇ ’ਚ ਮੁਲਜ਼ਮ ਨੰਬਰ ਦੋ ਹੈ। ਉਧਰ ਵਿਰੋਧੀ ਧਿਰ ਭਾਜਪਾ ਨੇ ਸਿੱਧਾਰਮੱਈਆ ਦੇ ਅਸਤੀਫ਼ੇ ਦੀ ਮੰਗ ਮੁੜ ਦੁਹਰਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੇ ਸੀਨੀਅਰ ਆਗੂ ਬੀਐੱਸ ਯੇਦੀਯੁਰੱਪਾ ਅਤੇ ਆਰ ਅਸ਼ੋਕ ਨੇ ਸਿੱਧਾਰਮੱਈਆ ਤੋਂ ਲੋਕਾਯੁਕਤ ਪੁਲੀਸ ਦੀ ਪੁੱਛ-ਪੜਤਾਲ ਨੂੰ ‘ਪਹਿਲਾਂ ਤੋਂ ਤੈਅ’ ਅਤੇ ‘ਮੈਚ ਫਿਕਿਸੰਗ’ ਕਰਾਰ ਦਿੱਤਾ। ਭਾਜਪਾ ਨੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ। -ਪੀਟੀਆਈ

Advertisement

Advertisement