ਈਡੀ ਵੱਲੋਂ ਨਿਰੰਜਨ ਹੀਰਾਨੰਦਾਨੀ ਤੋਂ ਪੁੱਛ-ਪੜਤਾਲ
ਮੁੰਬਈ, 4 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਮੁਦਰਾ ਦੀ ਉਲੰਘਣਾ ਮਾਮਲੇ ’ਚ ਮੁੰਬਈ ਦੀ ਮਸ਼ਹੂਰ ਰਿਐਲਟੀ ਕੰਪਨੀ ਹੀਰਾਨੰਦਾਨੀ ਗਰੁੱਪ ਦੇ ਪ੍ਰਮੋਟਰ ਨਿਰੰਜਨ ਹੀਰਾਨੰਦਾਨੀ ਤੋਂ ਪੁੱਛ-ਪੜਤਾਲ ਕੀਤੀ ਹੈ। ਕੇਂਦਰੀ ਏਜੰਸੀ ਨੇ ਨਿਰੰਜਨ ਹੀਰਾਨੰਦਾਨੀ ਅਤੇ ਉਸ ਦੇ ਪੁੱਤਰ ਦਰਸ਼ਨ ਹੀਰਾਨੰਦਾਨੀ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਕੀਤੀ ਜਾ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ। ਦਰਸ਼ਨ ਹੀਰਾਨੰਦਾਨੀ ਪਿਛਲੇ ਕੁੱਝ ਸਾਲਾਂ ਤੋਂ ਦੁਬਈ ਵਿੱਚ ਰਹਿ ਰਹੇ ਹਨ। ਈਡੀ ਨੇ ਪਿਛਲੇ ਮਹੀਨੇ ਮੁੰਬਈ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਉਨ੍ਹਾਂ ਦੇ ਚਾਰ ਟਿਕਾਣਿਆਂ ਦੀ ਤਲਾਸ਼ੀ ਲਈ ਸੀ। ਏਜੰਸੀ ਕੁੱਝ ਵਿਦੇਸ਼ੀ ਲੈਣ-ਦੇਣ ਤੋਂ ਇਲਾਵਾ ਹੀਰਾਨੰਦਾਨੀ ਗਰੁੱਪ ਦੇ ਪ੍ਰੋਮੋਟਰਾਂ ਨਾਲ ਜੁੜੇ ਬ੍ਰਿਟਿਸ਼ ਵਰਜਿਨ ਆਈਲੈਂਡਸ ਆਧਾਰਿਤ ਟਰੱਸਟ ਦੇ ਲਾਭਪਾਤਰੀਆਂ ਦੀ ਜਾਂਚ ਕਰ ਰਹੀ ਹੈ। ਗਰੁੱਪ ਨੇ ਕਿਹਾ ਹੈ ਕਿ ਉਹ ਇਸ ਫੇਮਾ ਜਾਂਚ ਵਿੱਚ ਈਡੀ ਨਾਲ ਸਹਿਯੋਗ ਕਰੇਗਾ। ਈਡੀ ਦੀ ਜਾਂਚ ਮਹੂਆ ਮੋਇਤਰਾ ਖ਼ਿਲਾਫ਼ ਕੀਤੀ ਜਾ ਰਹੀ ਫੇਮਾ ਜਾਂਚ ਦਾ ਹਿੱਸਾ ਨਹੀਂ ਹੈ। -ਪੀਟੀਆਈ