For the best experience, open
https://m.punjabitribuneonline.com
on your mobile browser.
Advertisement

ਸਰਕਾਰ ਵੱਲੋਂ ਪਾਇਲਟ ਆਧਾਰ ’ਤੇ ਇੰਟਰਨਸ਼ਿਪ ਯੋਜਨਾ ਸ਼ੁਰੂ

09:41 PM Oct 03, 2024 IST
ਸਰਕਾਰ ਵੱਲੋਂ ਪਾਇਲਟ ਆਧਾਰ ’ਤੇ ਇੰਟਰਨਸ਼ਿਪ ਯੋਜਨਾ ਸ਼ੁਰੂ
Advertisement

ਨਵੀਂ ਦਿੱਲੀ, 3 ਅਕਤੂਬਰ

Advertisement

ਸਰਕਾਰ ਨੇ ਅੱਜ ਪਾਇਲਟ ਆਧਾਰ ’ਤੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਇੰਟਰਨਸ਼ਿਪ ਲਈ ਚੁਣੇ ਜਾਣ ਵਾਲੇ 21 ਤੋਂ 24 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਸਾਲਾਨਾ 66,000 ਰੁਪਏ ਦਿੱਤੇ ਜਾਣਗੇ। ਇਸ ਯੋਜਨਾ ਤਹਿਤ ਪੰਜ ਸਾਲਾਂ ਵਿੱਚ ਇਕ ਕਰੋੜ ਨੌਜਵਾਨਾਂ ਦੀ ਇੰਟਰਨਸ਼ਿਪ ਲਾਉਣ ਦਾ ਟੀਚਾ ਹੈ। ਇਕ ਸਰਕਾਰੀ ਸੂਤਰ ਨੇ ਅੱਜ ਦੱਸਿਆ ਕਿ ਇਸ ਪ੍ਰਾਜੈਕਟ ’ਤੇ 800 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਇਸ ਤਹਿਤ ਇੰਟਰਨਸ਼ਿਪ 2 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਲਈ ਰਜਿਸਟਰੇਸ਼ਨ 12 ਤੋਂ 25 ਅਕਤੂਬਰ ਤੱਕ ਹੋਵੇਗੀ। -ਪੀਟੀਆਈ

Advertisement

Advertisement
Author Image

Advertisement