For the best experience, open
https://m.punjabitribuneonline.com
on your mobile browser.
Advertisement

ਮਾਈਕਰੋਸਾਫ਼ਟ ਦੇ ਸਰਵਰ ’ਚ ਨੁਕਸ ਕਰਕੇ ਅਮਰੀਕਾ ਤੋਂ ਆਸਟਰੇਲੀਆ ਤੱਕ ਇੰਟਰਨੈੱਟ ਬੰਦ

01:34 PM Jul 19, 2024 IST
ਮਾਈਕਰੋਸਾਫ਼ਟ ਦੇ ਸਰਵਰ ’ਚ ਨੁਕਸ ਕਰਕੇ ਅਮਰੀਕਾ ਤੋਂ ਆਸਟਰੇਲੀਆ ਤੱਕ ਇੰਟਰਨੈੱਟ ਬੰਦ
istock
Advertisement
ਵੈਲਿੰਗਟਨ/ਨਵੀਂ ਦਿੱਲੀ, 19 ਜੁਲਾਈ
Advertisement

ਮਾਈਕਰੋਸਾਫ਼ਟ ਦੇ ਸਰਵਰ ਵਿਚ ਪਏ ਤਕਨੀਕੀ ਨੁਕਸ ਮਗਰੋਂ ਅਮਰੀਕਾ ਤੋਂ ਲੈ ਕੇ ਆਸਟਰੇਲੀਆ ਤੱਕ ਵਿਸ਼ਵ ਭਰ ਵਿਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇੰਟਰਨੈੱਟ ਬੰਦ ਹੋਣ ਕਰਕੇ ਕੁੱਲ ਆਲਮ ਦੇ ਮਾਈਕਰੋਸਾਫਟ ਵਰਤੋਕਾਰਾਂ ਖਾਸ ਕਰਕੇ ਬੈਂਕਾਂ ਤੇ ਏਅਰਲਾਈਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਈਕਰੋਸਾਫ਼ਟ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਨਾਲ ਮਾਈਕਰੋਸਾਫਟ 365 ਐਪਸ ਤੇ ਸੇਵਾਵਾਂ ਤੱਕ ਰਸਾਈ ਅਸਰਅੰਦਾਜ਼ ਹੋਈ ਹੈ ਤੇ ਉਸ ਵੱਲੋਂ ਤਕਨੀਕੀ ਨੁਕਸ ਦੂਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਭਾਰਤੀ ਏਅਰਲਾਈਨਾਂ ਨੇ ਵੀ ਉਨ੍ਹਾਂ ਦੇ ਸਿਸਟਮ ਪ੍ਰਭਾਵਿਤ ਹੋਣ ਬਾਰੇ ਦਾਅਵਾ ਕੀਤਾ ਹੈ। ਏਅਰਲਾਈਨਾਂ ਨੇ ਇਕ ਐੜਵਾਈਜ਼ਰੀ ਵਿਚ ਕਿਹਾ ਕਿ ਯਾਤਰੀ ਹਵਾਈ ਅੱੱਡਿਆਂ ’ਤੇ ਖੱਜਲ ਖੁਆਰੀ ਤੋਂ ਬਚਣ ਲਈ ਆਪਣੀਆਂ ਉਡਾਣਾਂ ਸਬੰਧੀ ਜਾਣਕਾਰੀ ਲਈ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ।  ਉਧਰ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਉਹ ਮਾਈਕੋਸਾਫਟ ਦੇ ਸੰਪਰਕ ਵਿਚ ਹਨ। ਵੈਸ਼ਨਵ ਨੇ ਦਾਅਵਾ ਕੀਤਾ ਕਿ ਮਾਈਕਰੋਸਾਫਟ ਦੇ ਸਰਵਰ ਵਿਚ ਪਏ ਨੁਕਸ ਨਾਲ ਨੈਸ਼ਨਲ ਇਨਫਰਮੈਟਿਕਸ ਸੈਂਟਰ ਦੇ ਨੈੱਟਵਰਕ ਨੂੰ ਕੋਈ ਫਰਕ ਨਹੀਂ ਪਿਆ। ਇਸ ਦੌਰਾਨ ਐੱਸਬੀਆਈ ਤੇ ਨੈਸ਼ਨਲ ਸਟਾਕ ਐਕਸਚੈਂਜ ਨੇ ਦਾਅਵਾ ਕੀਤਾ ਹੈ ਕਿ ਮਾਈਕਰੋਸਾਫਟ ਦੇ ਤਕਨੀਕੀ ਨੁਕਸ ਨਾਲ ਉਨ੍ਹਾਂ ਦੇ ਕੰਮਕਾਜ ‘ਤੇ ਕੋਈ ਅਸਰ ਨਹੀਂ ਪਿਆ ਹੈ।

-ਏਪੀ/ਏਐੱਨਆਈ

Advertisement
Tags :
Author Image

Puneet Sharma

View all posts

Advertisement
Advertisement
×