ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮਾਂਤਰੀ ਯੋਗ ਦਿਵਸ ਸਬੰਧੀ ਰਿਹਰਸਲ

08:06 AM Jun 20, 2024 IST
ਸ਼ਾਹਬਾਦ ਮਾਰਕੰਡਾ ਵਿੱਚ ਯੋਗ ਕਰਦੇ ਹੋਏ ਬੱਚੇ, ਅਧਿਕਾਰੀ ਤੇ ਹੋਰ।

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 19 ਜੂਨ
ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿੱਚ 10ਵੇਂ ਕੌਮਾਂਤਰੀ ਯੋਗ ਦਿਵਸ ਦੀ ਪਾਇਲਟ ਰਿਹਰਸਲ ਕਰਵਾਈ ਗਈ। ਪਤੰਜਲੀ ਯੋਗ ਸਮਿਤੀ ਦੇ ਸਰਕਲ ਇੰਚਾਰਜ ਸੁਰਿੰਦਰ ਸੈਣੀ, ਭਾਰਤੀ ਯੋਗਾ ਸੰਸਥਾ ਨਰਾਇਣਗੜ੍ਹ ਦੇ ਜ਼ੋਨ ਪ੍ਰਧਾਨ ਸੰਜੇ ਧੀਮਾਨ, ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਦੇ ਸਰੀਰਕ ਸਿੱਖਿਆ ਬੁਲਾਰੇ ਕੁਲਵੰਤ ਸਿੰਘ ਨੇ ਆਏ ਹੋਏ ਸਾਰੇ ਜਣਿਆਂ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਪਾਇਲਟ ਰਿਹਰਸਲ ਕਰਵਾਈ ਗਈ।
ਸਾਰਿਆਂ ਨੇ ਪਹਿਲਾਂ ਅਰਦਾਸ ਕੀਤੀ ਅਤੇ ਫਿਰ ਗ੍ਰੀਵਾ ਚਲਾਨ, ਸਕੰਦ ਸੰਚਲਨਾ, ਕਟੀ ਚਲਾਨ ਅਤੇ ਗੋਡੇ ਸੰਚਲਣ ਦੀ ਰਸਮ ਕੀਤੀ ਗਈ। ਇਸ ਤੋਂ ਬਾਅਦ ਸੰਜੇ ਧੀਮਾਨ ਨੇ ਖੜ੍ਹੇ ਹੋ ਕੇ ਤੇ ਬੈਠ ਕੇ ਕੀਤੇ ਜਾਣ ਵਾਲੇ ਆਸਣਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਪਤੰਜਲੀ ਯੋਗ ਸਮਿਤੀ ਦੇ ਸਰਕਲ ਇੰਚਾਰਜ ਸੁਰਿੰਦਰ ਸੈਣੀ ਨੇ ਕਪਾਲਭਾਤੀ ਨਾੜੀ ਸ਼ੋਧਨ, ਸ਼ੀਤਲੀ ਅਤੇ ਭਰਮਰੀ ਪ੍ਰਾਣਾਯਾਮ ਕਰਵਾਇਆ। ਉਨ੍ਹਾਂ ਸਾਰਿਆਂ ਨੂੰ ਯੋਗ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਵੇਰੇ 6.30 ਵਜੇ ਨਿਰਧਾਰਤ ਸਥਾਨ ’ਤੇ ਪਹੁੰਚਣ ਦੀ ਅਪੀਲ ਕੀਤੀ।

Advertisement

ਦਰੋਣਾਚਾਰੀਆ ਸਟੇਡੀਅਮ ਨੇੜੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਮਿਉਂਸਿਪਲ ਮੈਜਿਸਟਰੇਟ ਰਮਨ ਗੁਪਤਾ ਨੇ ਅੱਜ ਕੌਮਾਂਤਰੀ ਯੋਗ ਦਿਵਸ ਦੀ ਤਿਆਰੀ ਸਬੰਧੀ ਪਾਇਲਾਟ ਰਿਹਸਰਲ ਦੌਰਾਨ ਦਰੋਣਾਚਾਰੀਆ ਸਟੇਡੀਅਮ ਨੇੜੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਯੋਗ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਯੋਗ ਮੈਰਾਥਨ ਵਿੱਚ ਸਕੂਲੀ ਬੱਚਿਆਂ, ਯੋਗ ਸੰਸਥਾਵਾਂ,ਕਾਲਜ ਦੇ ਵਿਦਿਆਰਥੀ ਤੇ ਆਮ ਲੋਕਾਂ ਨੇ ਹਿੱਸਾ ਲਿਆ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਰਸ਼ੋਤਮ ਪੁਰਾ ਬਾਗ ਵਿੱਚ ਯੋਗ ਪ੍ਰੋਟੋਕੋਲ ਤਹਿਤ ਪ੍ਰੋਗਰਾਮ ਵੀ ਕਰਾਇਆ ਗਿਆ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਥਾਨੇਸਰ ਦੀ ਅਨਾਜ ਮੰਡੀ ਵਿੱਚ ਜ਼ਿਲ੍ਹਾ ਪੱਧਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।

Advertisement
Advertisement