ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮਾਂਤਰੀ ਯੋਗ ਦਿਵਸ: ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ

06:45 AM Jun 20, 2024 IST
ਰੌਕ ਗਾਰਡਨ ਵਿੱਚ ਯੋਗ ਦਿਵਸ ਲਈ ਰਿਹਰਸਲ ਕਰਦੇ ਹੋਏ ਨੌਜਵਾਨ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੂਨ
ਯੂਟੀ ਪ੍ਰਸ਼ਾਸਨ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਰੌਕ ਗਾਰਡਨ ਵਿੱਚ ਸਮਾਗਮ ਕਰਵਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੌਕ ਗਾਰਡਨ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਸਮੂਹ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਰੌਕ ਗਾਰਡਨ ਵਿੱਚ ਟ੍ਰਾਈਸਿਟੀ ਦੇ ਤਿੰਨ ਹਜ਼ਾਰ ਦੇ ਕਰੀਬ ਵਿਅਕਤੀਆਂ ਵੱਲੋਂ ਯੋਗ ਕੀਤਾ ਜਾਵੇਗਾ।
ਇਸ ਵਿੱਚ ਆਈਟੀਬੀਪੀ, ਪੁਲੀਸ, ਕੇਂਦਰੀ ਸੁਰੱਖਿਆ ਬਲ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸਕੂਲਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਣਗੇ। ਇਸ ਬਾਰੇ ਦੇ ਸਿਹਤ ਸਕੱਤਰ ਅਜੈ ਚਗਤੀ ਨੇ ਕਿਹਾ ਕਿ ਰੌਕ ਗਾਰਡਨ ਵਿੱਚ ਸ਼ਹਿਰ ਦਾ ਸਭ ਤੋਂ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਰੌਕ ਗਾਰਡਨ ਤੋਂ ਇਲਾਵਾ ਸਾਰੰਗਪੁਰ, ਸ਼ਹਿਰ ਦੀਆਂ ਸਾਰੀਆਂ ਡਿਸਪੈਂਸਰੀਆਂ ਅਤੇ ਸਾਰੇ ਸਰਕਾਰੀ ਦਫ਼ਤਰਾਂ ਸਣੇ 100 ਤੋਂ ਵੱਧ ਥਾਵਾਂ ’ਤੇ ਯੋਗ ਕਰਵਾਇਆ ਜਾਵੇਗਾ।

Advertisement

ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ

ਪੰਚਕੂਲਾ(ਪੀ.ਪੀ. ਵਰਮਾ): ਜ਼ਿਲ੍ਹਾ ਪ੍ਰਸ਼ਾਸਨ ਅਤੇ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ ਸੈਕਟਰ-5 ਸਥਿਤ ਟਾਊਨ ਪਾਰਕ ਵਿੱਚ ਅੱਜ ਸਕੂਲੀ ਬੱਚਿਆਂ ਵੱਲੋਂ ਕੱਢੀ ਗਈ ਮੈਰਾਥਨ ਰੈਲੀ ਨੂੰ ਨਗਰ ਨਿਗਮ ਕਮਿਸ਼ਨਰ ਮੰਨਤ ਰਾਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਮੈਰਾਥਨ ਰੈਲੀ ਸੈਕਟਰ-5 ਟਾਊਨ ਪਾਰਕ ਤੋਂ ਸ਼ੁਰੂ ਹੋ ਕੇ ਪਰੇਡ ਗਰਾਊਂਡ ਤੱਕ ਗਈ। ਇਸ ਤੋਂ ਬਾਅਦ ਐਸਡੀਐਮ ਗੌਰਵ ਚੌਹਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਗਗਨਦੀਪ ਦੀ ਅਗਵਾਈ ਵਿੱਚ 2000 ਦੇ ਕਰੀਬ ਬੱਚਿਆਂ ਨੇ ਪਰੇਡ ਗਰਾਊਂਡ ਵਿੱਚ ਯੋਗ ਕੀਤਾ।

Advertisement
Advertisement
Advertisement