ਪ੍ਰਗਤੀ ਮੈਦਾਨ ਵਿੱਚ ਕੌਮਾਂਤਰੀ ਟਰੇਡ ਫੇਅਰ ਸ਼ੁਰੂ
07:48 AM Nov 15, 2023 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਨਵੰਬਰ
ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਦਾ ਸਾਲਾਨਾ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ ਦਾ 42ਵਾਂ ਐਡੀmਨ, ਵਿਸ਼ਾਲ ਅੱਜ, 14 ਨਵੰਬਰ ਨੂੰ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ ਤੇ 27 ਨਵੰਬਰ, 2023 ਤੱਕ ਜਾਰੀ ਰਹੇਗਾ। ਟਰੇਡ ਫੇਅਰ ਦੁਨੀਆ ਦੀਆਂ ਸਭ ਤੋਂ ਵੱਡੀਆਂ ਵਪਾਰ ਪ੍ਰਦਰਸ਼ਨੀਆਂ ਵਿੱਚੋਂ ਇੱਕ ਹੈ। ਵਿਜ਼ਟਰਾਂ ਤੇ ਪੱਤਰਕਾਰਾਂ, ਮਾਰਕੀਟਿੰਗ ਪੇਸ਼ੇਵਰਾਂ, ਸਮਾਜਿਕ ਕਾਰਕੁਨਾਂ, ਗੈਰ-ਸਰਕਾਰੀ ਸੰਸਥਾਵਾਂ ਜਾਂ ਐਨਜੀਓਜ਼, ਤੇ ਹੋਰਾਂ ਬਹੁਤ ਸਾਰੀਆਂ ਸਰਕਾਰੀ ਸੰਸਥਾਵਾਂ ਇਸ ਪਲੇਟਫਾਰਮ ਦੀ ਵਰਤੋਂ ਆਪਣੇ ਪ੍ਰੋਗਰਾਮਾਂ ਅਤੇ ਨੀਤੀਆਂ ਬਾਰੇ ਜਨਤਾ ਨੂੰ ਜਾਗਰੂਕ ਕਰਨ ਲਈ ਕਰਦੀਆਂ ਹਨ। ਭਾਰਤ ਦੇ ਲਗਪੱਗ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਮੈਗਾ ਈਵੈਂਟ ਵਿੱਚ ਹਿੱਸਾ ਲੈਂਦੇ ਹਨ। ਵਪਾਰ ਮੇਲੇ ਲਈ ਦਾਖਲੇ ਦਾ ਸਮਾਂ ਹਰ ਰੋਜ਼ ਸਵੇਰੇ 9: 30 ਵਜੇ ਤੋਂ ਸ਼ਾਮ 7: 30 ਵਜੇ ਤੱਕ ਹੈ। ਆਮ ਲੋਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ ਆਗਿਆ ਹੈ।
Advertisement
Advertisement
Advertisement