ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਹਸਪਤਾਲ ਵਿੱਚ ਮਨਾਇਆ ਕੌਮਾਂਤਰੀ ਖੇਡ ਦਿਵਸ

06:31 AM Jun 13, 2024 IST
ਸਰਕਾਰੀ ਹਸਪਤਾਲ ਵਿੱਚ ਬੱਚਿਆਂ ਨਾਲ ਖੇਡਦਾ ਹੋਇਆ ਸਟਾਫ। -ਫੋਟੋ: ਸੋਢੀ

ਐਸ.ਏ.ਐਸ. ਨਗਰ (ਮੁਹਾਲੀ):

Advertisement

ਸੰਯੁਕਤ ਰਾਸ਼ਟਰ ਵੱਲੋਂ ਬੱਚਿਆਂ ਦੇ ਖੇਡਣ ਦੇ ਮੌਲਿਕ ਅਧਿਕਾਰ ਦੀ ਰੱਖਿਆ ਖ਼ਾਤਰ ਲਏ ਫ਼ੈਸਲੇ ਅਨੁਸਾਰ ਡਾ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਸਰਕਾਰੀ ਮੈਡੀਕਲ ਕਾਲਜ) ਮੁਹਾਲੀ ਵੱਲੋਂ ਹਸਪਤਾਲ ਵਿੱਚ ਦਾਖ਼ਲ ਬੱਚਿਆਂ ਲਈ ਪਲੇਠਾ ਕੌਮਾਂਤਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਏਮਜ਼ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਜੋ ਖ਼ੁਦ ਬਾਲ ਰੋਗ ਵਿਗਿਆਨੀ ਹਨ, ਨੇ ਬੱਚਿਆਂ ਦੇ ਸਿਹਤਮੰਦ ਵਿਕਾਸ ਵਿੱਚ ਖੇਡ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਬੱਚਿਆਂ ਲਈ ਖੇਡ ਨੂੰ ਯਕੀਨੀ ਬਣਾਉਣ, ਉਤਸ਼ਾਹਿਤ ਕਰਨ ਅਤੇ ਤਰਜੀਹ ਦੇਣ ਲਈ ਸਮਰਪਿਤ ਮੌਕਾ ਹੈ। ਡਾ. ਆਦਿੱਤੀ ਨੇ ਸਰੀਰਕ ਖੇਡ ਦੇ ਮਹੱਤਵ ਬਾਰੇ ਦੱਸਿਆ। ਬਾਲ ਰੋਗ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਨੇ ਬੱਚਿਆਂ ਦੇ ਸੰਪੂਰਨ ਵਿਕਾਸ ਤੇ ਤੰਦਰੁਸਤੀ ਲਈ ਅਨੁਕੂਲ ਮਾਹੌਲ ਦੇਣ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਜੈਸਮੀਨ, ਡਾ. ਰਵਿਕਾ, ਸਮਾਜ ਸੇਵੀ ਤੇ ਨਰਸਾਂ ਨੇ ਸ਼ਮੂਲੀਅਤ ਕੀਤੀ। -ਪੱਤਰ ਪ੍ਰੇਰਕ

Advertisement
Advertisement
Advertisement