ਅੰਤਰਰਾਸ਼ਟਰੀ ਸਰਸਵਤੀ ਮਹਾਉਤਸਵ ਅੱਜ ਤੋਂ
06:47 AM Jan 29, 2025 IST
ਪੱਤਰ ਪ੍ਰੇਰਕ
ਪਿਹੋਵਾ, 28 ਜਨਵਰੀ
ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੇ ਉਪ ਪ੍ਰਧਾਨ ਧੂਮਨ ਸਿੰਘ ਕਿਰਮਚ ਨੇ ਕਿਹਾ ਕਿ ਸਰਸਵਤੀ ਉਤਪਤੀ ਸਥਾਨ ਅਤੇ ਸਰਸਵਤੀ ਤੀਰਥ ਪਿਹੋਵਾ ਆਦਿਬਦਰੀ ਵਿੱਚ ਪ੍ਰਯਾਗਰਾਜ ਕੁੰਭ ਦੇ ਸ਼ਾਹੀ ਇਸ਼ਨਾਨ ਤੋਂ ਵਾਂਝੇ ਸ਼ਰਧਾਲੂਆਂ ਲਈ ਇਸ਼ਨਾਨ ਦਾ ਪ੍ਰਬੰਧ ਕੀਤਾ ਗਿਆ ਹੈ। ਦੋਵਾਂ ਪਵਿੱਤਰ ਸਥਾਨਾਂ ‘ਤੇ ਇੱਕ-ਇੱਕ ਘਾਟ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਘਾਟਾਂ ਦੇ ਪਾਣੀ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ 422 ਤੀਰਥ ਸਥਾਨਾਂ, ਨਦੀਆਂ ਦਾ ਜਲ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਰਸਵਤੀ ਮਹਾਂਉਤਸਵ ਦਾ ਉਦਘਾਟਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ 29 ਜਨਵਰੀ ਨੂੰ ਆਦਿਬਦਰੀ ਤੋਂ ਕਰ ਰਹੇ ਹਨ। ਪਿਹੋਵਾ ਸਰਸਵਤੀ ਤੀਰਥ ਸਥਾਨ ‘ਤੇ ਸਰਸ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀਤੇ ਭਾਜਪਾ ਨੇਤਾ ਜੈ ਭਗਵਾਨ ਸ਼ਰਮਾ ਪਿਹੋਵਾ ਵਿੱਚ ਕਰਨਗੇ।
Advertisement
Advertisement