ਕੌਮਾਂਤਰੀ ਸਰਸਵਤੀ ਮਹਾਉਤਸਵ ਤੇ ਸਰਸ ਮੇਲਾ ਸ਼ੁਰੂ
07:05 AM Jan 30, 2025 IST
Advertisement
ਪਿਹੋਵਾ (ਸਤਪਾਲ ਰਾਮਗੜ੍ਹੀਆ):
Advertisement
ਇੱਥੇ ਪਵਿੱਤਰ ਸਰਸਵਤੀ ਕੰਢੇ ਅੱਜ ਅੰਤਰਰਾਸ਼ਟਰੀ ਸਰਸਵਤੀ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਕੌਮਾਂਤਰੀ ਮਹਾਂਉਤਸਵ ਦਾ ਉਦਘਾਟਨ ਸਹਿਕਾਰੀ ਖੇਤੀ ਅਤੇ ਪੇਂਡੂ ਵਿਕਾਸ ਬੋਰਡ ਦੇ ਚੇਅਰਮੈਨ ਅਮਰਪਾਲ ਰਾਣਾ, ਗਊ ਸੇਵਾ ਕਮਿਸ਼ਨ ਹਰਿਆਣਾ ਦੇ ਚੇਅਰਮੈਨ ਸ਼ਰਵਣ ਗਰਗ ਅਤੇ ਸੀਨੀਅਰ ਭਾਜਪਾ ਨੇਤਾ ਜੈ ਭਗਵਾਨ ਸ਼ਰਮਾ ਡੀਡੀ ਨੇ ਕੀਤਾ। ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੋਰਡ ਦੇ ਚੇਅਰਮੈਨ ਅਮਰਪਾਲ ਰਾਣਾ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਿਹੋਵਾ ਵਿੱਚ ਇੰਨੇ ਵੱਡੇ ਪੱਧਰ ’ਤੇ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਸੀਨੀਅਰ ਭਾਜਪਾ ਨੇਤਾ ਜੈ ਭਗਵਾਨ ਸ਼ਰਮਾ ਡੀਡੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਰਸ ਮੇਲਾ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਇਸ ਵਾਰ ਵੱਖ-ਵੱਖ ਸਟਾਲ ਲਗਾਏ ਗਏ ਹਨ ਅਤੇ ਲੋਕ ਖਰੀਦਦਾਰੀ ਦਾ ਆਨੰਦ ਮਾਣ ਰਹੇ ਹਨ।
Advertisement
Advertisement