ਦੇਸ਼ ਭਗਤ ਯੂਨੀਵਰਸਿਟੀ ’ਚ ਕੌਮਾਂਤਰੀ ਨਰਸ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 14 ਮਈ
ਫੈਕਲਟੀ ਆਫ਼ ਨਰਸਿੰਗ, ਦੇਸ਼ ਭਗਤ ਯੂਨੀਵਰਸਿਟੀ ਨੇ ਵਿਸ਼ਵ ਪੱਧਰ ’ਤੇ ਨਰਸਾਂ ਦੇ ਅਥਾਹ ਯੋਗਦਾਨ ਨੂੰ ਸਨਮਾਨ ਦਿੰਦੇ ਹੋਏ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ। ਸਮਾਗਮ ਵਿਚ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਰਸਿੰਗ ਰਾਹੀਂ ਮਨੁੱਖਤਾ ਦੀ ਮਹਾਨ ਸੇਵਾ ’ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ. ਕੁਲਪਤੀ ਡਾ. ਤਜਿੰਦਰ ਕੌਰ, ਪ੍ਰਧਾਨ ਡਾ. ਸੰਦੀਪ ਸਿੰਘ, ਉਪ ਕੁਲਪਤੀ ਪ੍ਰੋ. ਅਭਿਜੀਤ ਜੋਸ਼ੀ ਅਤੇ ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ ਆਦਿ ਨੇ ਵੀ ਵਿਚਾਰ ਪੇਸ ਕੀਤੇ। ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਫਰੀਦਕੋਟ ਦੀ ਟਿਊਟਰ ਜੈਸਮੀਨ ਕੌਰ ਅਤੇ ਨੀਤੂ ਠਾਕੁਰ ਪ੍ਰੋਫੈਸਰ ਓਸਵਾਲ ਕਾਲਜ ਆਫ਼ ਨਰਸਿੰਗ ਲੁਧਿਆਣਾ ਨੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਵਿਸਥਾਰ ’ਚ ਦੱਸਿਆ। ਸਮਾਗਮ ਦੀ ਥੀਮ ਪ੍ਰੋਫ਼ੈਸਰ ਲਵਸਮਪੂਰਨਜੋਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰੋ. ਮੁਰਾਰੀ ਲਾਲ ਪ੍ਰਿੰਸੀਪਲ, ਰਘੁਨੰਦਨ ਸਿੰਘ, ਪ੍ਰੋਫੈਸਰ ਦੀਪਕ ਸ਼ਾਂਡਿਲਿਆ, ਪ੍ਰਿੰਸੀਪਲ ਡਾ. ਨੀਤੂ ਠਾਕੁਰ, ਕੁਸ਼ਨਪ੍ਰੀਤ ਕੌਰ, ਹਰਮੀਤ ਕੌਰ, ਜੈਸਮੀਨ ਕੌਰ; ਪ੍ਰਿੰਸੀਪਲ ਪ੍ਰੋ. ਯਸ਼ਪ੍ਰੀਤ ਕੌਰ, ਮਨਪ੍ਰੀਤ ਕੌਰ; ਚਰਨਜੀਤ ਕੌਰ ਅਤੇ ਦਲਜੀਤ ਕੌਰ ਦਾ ਸਨਮਾਨ ਕੀਤਾ ਗਿਆ। ਪ੍ਰੋ. ਪ੍ਰਭਜੋਤ ਸਿੰਘ ਧੰਨਵਾਦ ਕੀਤਾ।