For the best experience, open
https://m.punjabitribuneonline.com
on your mobile browser.
Advertisement

ਕੌਮਾਂਤਰੀ ਮਜ਼ਦੂਰ ਦਿਵਸ: ਏਸ਼ੀਆ ਤੇ ਯੂਰੋਪ ਵਿੱਚ ਸੜਕਾਂ ’ਤੇ ਉਤਰੇ ਕਿਰਤੀ

07:34 AM May 02, 2024 IST
ਕੌਮਾਂਤਰੀ ਮਜ਼ਦੂਰ ਦਿਵਸ  ਏਸ਼ੀਆ ਤੇ ਯੂਰੋਪ ਵਿੱਚ ਸੜਕਾਂ ’ਤੇ ਉਤਰੇ ਕਿਰਤੀ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ’ਚ ਮਈ ਦਿਵਸ ਮੌਕੇ ਬੁੱਧਵਾਰ ਨੂੰ ਕੋਰੀਅਨ ਕਨਫੈਡਰੇਸ਼ਨ ਆਫ਼ ਟਰੇਡ ਯੂਨੀਅਨਸ ਵੱਲੋਂ ਕੀਤੀ ਗਈ ਰੈਲੀ ’ਚ ਸ਼ਮੂਲੀਅਤ ਕਰਦੇ ਹੋਏ ਵੱਡੀ ਗਿਣਤੀ ਕਿਰਤੀ। -ਫੋਟੋ: ਰਾਇਟਰਜ਼
Advertisement

ਸਿਓਲ, 1 ਮਈ
ਮਜ਼ਦੂਰ, ਕਾਰਕੁਨ ਤੇ ਹੋਰ ਲੋਕ ਅੱਜ ਕੌਮਾਂਤਰੀ ਦਿਵਸ ਮੌਕੇ ਏਸ਼ਿਆਈ ਅਤੇ ਯੂਰੋਪੀ ਦੇਸ਼ਾਂ ਦੀਆਂ ਵੱਖ-ਵੱਖ ਰਾਜਧਾਨੀਆਂ ਤੇ ਸ਼ਹਿਰਾਂ ਵਿੱਚ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ ਸੜਕਾਂ ’ਤੇ ਉਤਰੇ। ਇਸ ਦੌਰਾਨ ਉਨ੍ਹਾਂ ਨੇ ਮਹਿੰਗਾਈ ਨੂੰ ਨੱਥ ਪਾਉਣ ਤੇ ਕਿਰਤੀਆਂ ਦੇ ਵੱਧ ਅਧਿਕਾਰਾਂ ਦੀ ਮੰਗ ਕੀਤੀ। ‘ਮਈ ਦਿਵਸ’ ਹਰੇਕ ਸਾਲ ਪਹਿਲੀ ਮਈ ਨੂੰ ‘ਕੌਮਾਂਤਰੀ ਮਜ਼ਦੂਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸਾਲ 1886 ਵਿੱਚ ਹੋਈ ਸੀ। ਮਈ ਦਿਵਸ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਆਰਥਿਕ ਜਾਂ ਸਿਆਸੀ ਮੰਗਾਂ ਨੂੰ ਪ੍ਰਗਟਾਉਣ ਦਾ ਮੌਕਾ ਦਿੱਤਾ ਹੈ।
ਇਸਤੰਬੁਲ ਪੁਲੀਸ ਨੇ ਸਰਕਾਰੀ ਪਾਬੰਦੀ ਦੇ ਬਾਵਜੂਦ ਕੇਂਦਰੀ ਟੈਕਸਿਮ ਸਕੁਏਅਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਦਰਜਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਪੁਲੀਸ ਨੇ ਅੱਜ ਕੇਂਦਰੀ ਇਸਤੰਬੁਲ ਸਕੁਏਅਰ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਪੁਲੀਸ ਨੇ ਇਸ ਦੌਰਾਨ ਪ੍ਰਦਰਸ਼ਨ ਕਰ ਰਹੀ ਖੱਬੇ-ਪੱਖੀ ਪੀਪਲਜ਼ ਲਿਬਰੇਸ਼ਨ ਪਾਰਟੀ ਦੇ ਲਗਪਗ 30 ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ। ਇੰਡੋਨੇਸ਼ੀਆ ਵਿੱਚ ਵੀ ਮਜ਼ਦੂਰਾਂ ਨੇ ਨਵੇਂ ਕਾਨੂੰਨੀ ਸੁਧਾਰਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਕਨਫੈਡਰੇਸ਼ਨ ਆਫ ਇੰਡੋਨੇਸ਼ੀਅਨ ਟਰੇਡ ਯੂਨੀਅਨਾਂ ਦੇ ਪ੍ਰਧਾਨ ਸਈਦ ਇਕਬਾਲ ਨੇ ਕਿਹਾ ਕਿ ਜਕਾਰਤਾ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ਵਿੱਚ ਹਜ਼ਾਰਾਂ ਮਜ਼ਦੂਰਾਂ ਨੇ ਹਿੱਸਾ ਲਿਆ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਅੱਜ ਰੈਲੀ ਦੌਰਾਨ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਤਰਾਨੇ ਗਏ, ਝੰਡੇ ਲਹਿਰਾਏ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ ਮੁੱਖ ਤੌਰ ’ਤੇ ਰਾਸ਼ਟਰਪਤੀ ਯੂਨ ਸੁਕ ਯਿਓਲ ਦੀ ਅਗਵਾਈ ਵਾਲੀ ਰੂੜੀਵਾਦੀ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਸੀ।
ਕੋਰੀਅਨ ਕਨਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਆਗੂ ਯਾਂਗ ਕਿਉਂਗ-ਸੂ ਨੇ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ, ‘‘ਯੂਨ ਸੁਕ ਯਿਓਲ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਸਾਡੇ ਮਜ਼ਦੂਰਾਂ ਦੀ ਜ਼ਿੰਦਗੀ ਤਰਸਯੋਗ ਬਣਾ ਦਿੱਤੀ ਹੈ।’’ ਦੱਖਣੀ ਕੋਰੀਆ ਵਿੱਚ ਲਗਪਗ ਦਸ ਤੋਂ ਵੱਧ ਥਾਵਾਂ ’ਤੇ ਰੈਲੀਆਂ ਕੀਤੀਆਂ ਗਈਆਂ। ਪੁਲੀਸ ਨੇ ਕਿਹਾ ਕਿ ਇਸ ਮੌਕੇ ਹਜ਼ਾਰਾਂ ਅਧਿਕਾਰੀ ਤਾਇਨਾਤ ਕੀਤੇ ਗਏ, ਪਰ ਹਿੰਸਾ ਦੀ ਕੋਈ ਰਿਪੋਰਟ ਨਹੀਂ ਹੈ। ਇਸ ਦੌਰਾਨ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਯੋਯੋਗੀ ਪਾਰਕ ਵਿੱਚ ਦਸ ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਅਤੇ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਕੀਤੀ। ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਸੈਂਕੜੇ ਵਰਕਰ ਤੇ ਖੱਬੇ-ਪੱਖੀ ਕਾਰਕੁਨਾਂ ਨੇ ਭਾਰੀ ਗਰਮੀ ਦੇ ਬਾਵਜੂਦ ਰੋਸ ਮਾਰਚ ਕੀਤਾ। ਉਨ੍ਹਾਂ ਮਜ਼ਦੂਰੀ ਵਧਾਉਣ ਅਤੇ ਖੁਰਾਕੀ ਤੇ ਪੈਟਰੋਲੀਅਮ ਪਦਾਰਥਾਂ ਦੀ ਕੀਮਤਾਂ ਤੋਂ ਇਲਾਵਾ ਸੁਰੱਖਿਅਤ ਨੌਕਰੀਆਂ ਦੀ ਮੰਗ ਵੀ ਕੀਤੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×