For the best experience, open
https://m.punjabitribuneonline.com
on your mobile browser.
Advertisement

ਆਯੂਸ਼ ਯੂਨੀਵਰਸਿਟੀ ’ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ

09:03 AM May 03, 2024 IST
ਆਯੂਸ਼ ਯੂਨੀਵਰਸਿਟੀ ’ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਮਈ
ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਵੈਦ ਕਰਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਦੇ ਸਮੂਹ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਵਿਕਾਸ ਦਾ ਕੰਮ ਕਿਰਤੀਆਂ ਦੇ ਸਹਿਯੋਗ ਤੋਂ ਬਿਨਾਂ ਅਧੂਰਾ ਹੈ। ਉਨ੍ਹਾਂ ਦੀ ਅਣਹੋਂਦ ਵਿਚ ਮੰਜ਼ਿਲ ਹਮੇਸ਼ਾ ਦੂਰ ਹੁੰਦੀ ਹੈ। ਇਸ ਲਈ ਹਰ ਸਾਲ ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਕਿਰਤੀਆਂ ਦਾ ਸਨਮਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਰਕਾਰੀ, ਅਰਧ ਸਰਕਾਰੀ ਤੇ ਨਿੱਜੀ ਕੰਮਾਂ ਵਿਚ ਲੱਗੇ ਕਾਮਿਆਂ ਦੇ ਮਾਣ ਸਨਮਾਨ ਤੇ ਸਹੂਲਤਾਂ ਲਈ ਸਮੇਂ ਸਮੇਂ ’ਤੇ ਕਈ ਸਕੀਮਾਂ ਬਣਾਈਆਂ ਤੇ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਵਰਗ ਨੂੰ ਸਮਾਜ ਵਿਚ ਸਨਮਾਨ ਯੋਗ ਮੁਕਾਮ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਭਗਵਾਨ ਰਾਮ ਦੀ ਮਿਸਾਲ ਦਿੰਦਿਆਂ ਕਿਹਾ ਕਿ ਪੁਰਸ਼ੋਤਮ ਸ੍ਰੀ ਰਾਮ ਨੇ ਹਰ ਵਰਗ ਨੂੰ ਉੱਚਾ ਚੁੱਕਣ ਦਾ ਕੰਮ ਕੀਤਾ ਹੈ। ਜਿਸ ਕਾਰਨ ਭਾਰਤ ਦੇ ਹਰ ਮਹਾਪੁਰਖ ਨੇ ਆਉਣ ਵਾਲੇ ਸਮੇਂ ਵਿਚ ਰਾਮ ਰਾਜ ਦੀ ਸਥਾਪਨਾ ਦੀ ਗੱਲ ਕੀਤੀ ਹੈ। ਇਸ ਵਾਰ ਕੌਮਾਂਤਰੀ ਮਜ਼ਦੂਰ ਦਿਵਸ ਦਾ ਵਿਸ਼ਾ ‘ਜਲਵਾਯੂ ਪਰਿਵਰਤਨ ਦੇ ਦੌਰਾਨ ਕੰਮ ਵਾਲੀ ਥਾਂ ’ਤੇ ਕਾਮਿਆਂ ਦੀ ਸਿਹਤ ਤੇ ਸੁਰੱਖਿਆਂ ਨੂੰ ਯਕੀਨੀ ਬਣਾਉਣਾ’ ਰੱਖਿਆ ਗਿਆ। ਉਨ੍ਹਾਂ ਨੇ ਇਸ ਥੀਮ ਰਾਹੀਂ ਵਰਕਰਾਂ ਦੀ ਸਿਹਤ ਤੇ ਸੁਰੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਰੇਸ਼ ਭਾਰਗਵ, ਪ੍ਰਿੰਸੀਪਲ ਡਾ. ਦੇਵਿੰਦਰ ਖੁਰਾਣਾ, ਡੀਨ ਅਕਾਦਮਿਕ ਮਾਮਲੇ ਡਾ. ਜੀਕੇ ਪਾਡਾ, ਕਾਲਜ ਦੇ ਡੀਨ ਬ੍ਰਿਜੇਂਦਰ ਸਿੰਘ ਤੋਮਰ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×