ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮਾਂਤਰੀ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਸੜਕ ਹਾਦਸੇ ਵਿੱਚ ਮੌਤ

08:46 AM May 31, 2024 IST

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਮਈ
ਮੁਹਾਲੀ ਦੇ ਵਸਨੀਕ ਅਤੇ ਕੌਮਾਂਤਰੀ ਕਬੱਡੀ ਖਿਡਾਰੀ (ਪ੍ਰਸਿੱਧ ਜਾਫ਼ੀ) ਪਰਮਜੀਤ ਸਿੰਘ ਪੰਮਾ ਸੋਹਾਣਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਕਰੀਬ 11 ਵਜੇ ਮੌਲੀ ਬੈਦਵਾਨ ਅਕੈਡਮੀ ਤੋਂ ਆਪਣੇ ਘਰ ਵਾਪਸ ਆਉਣ ਸਮੇਂ ਸੈਕਟਰ-79 ਵਿੱਚ ਪੰਮਾ ਸੋਹਾਣਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 10 ਤੋਂ 12 ਜੂਨ ਨੂੰ ਕੈਨੇਡਾ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ ਪੰਮਾ ਸੋਹਾਣਾ ਨੇ ਪੰਜਾਬ ਦੀ ਨੁਮਾਇੰਦਗੀ ਕਰਨੀ ਸੀ। ਉਹ ਆਪਣੇ ਪਿੱਛੇ ਪਤਨੀ, ਸੱਤ ਸਾਲ ਦੀ ਬੇਟੀ ਅਤੇ ਚਾਰ ਸਾਲ ਦਾ ਬੇਟਾ ਛੱਡ ਗਿਆ ਹੈ।
ਮੌਲੀ ਬੈਦਵਾਨ ਕਬੱਡੀ ਅਕੈਡਮੀ ਦੇ ਸੰਸਥਾਪਕ ਤੇ ਮੁੱਖ ਕੋਚ ਮਾਸਟਰ ਭੁਪਿੰਦਰ ਸਿੰਘ ਭਿੰਦਾ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਪੰਮਾ ਸੋਹਾਣਾ ਨੂੰ ਛੋਟੇ ਹੁੰਦੇ ਹੀ ਮਾਂ ਖੇਡ ਕਬੱਡੀ ਨਾਲ ਬਹੁਤ ਮੋਹ ਸੀ। ਉਹ ਕਰੀਬ ਡੇਢ ਸਾਲ ਮੌਲੀ ਬੈਦਵਾਨ ਅਕੈਡਮੀ ਵਿੱਚ ਰਿਹਾ। ਇਸ ਮਗਰੋਂ ਉਹ ਵੱਡੇ ਟੂਰਨਾਮੈਂਟ ਖੇਡਣ ਲੱਗ ਪਿਆ। ਵਿਦੇਸ਼ਾਂ ਵਿੱਚ ਉਸ ਨੂੰ ਸਭ ਤੋਂ ਜਾਫ਼ੀ ਪਾਉਣ ਵਾਲੇ ਖਿਡਾਰੀ ਵਜੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੱਜ ਇਸ ਹੋਣਹਾਰ ਖਿਡਾਰੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਮੁਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਕੋਚ ਭੁਪਿੰਦਰ ਸਿੰਘ ਭਿੰਦਾ, ਖੇਡ ਪ੍ਰਮੋਟਰ ਪਰਮਦੀਪ ਸਿੰਘ ਬੈਦਵਾਨ, ਕਰਮਜੀਤ ਸਿੰਘ ਢੇਲਪੁਰ ਮੌਜੂਦ ਸਨ।

Advertisement

Advertisement