ਇੰਟਰਨੈਸ਼ਨਲ ਕੋਰੀਅਰ ਡੱਰਗ ਰੈਕਟ ਦਾ ਪਰਦਾਫਾਸ਼
ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਅਗਸਤ
ਕਮਿਸ਼ਨਰ ਪੁਲੀਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਇੰਟਰਨੈਸ਼ਨਲ ਕੋਰੀਅਰ ਸਰਵਿਸ ਰਾਹੀਂ ਵਿਦੇਸ਼ਾਂ ਨੂੰ ਨਸ਼ਾ ਸਪਲਾਈ ਕਰਦੇ ਸਨ। ਵਧੀਕ ਡਿਪਟੀ ਕਮਿਸ਼ਨਰ ਪੁਲੀਸ-2 ਜਲੰਧਰ ਅਦਿਤਿਆ, ਸਹਾਇਕ ਪੁਲੀਸ ਕਮਿਸ਼ਨਰ ਹਰਜਿੰਦਰ ਸਿੰਘ , ਮਾਡਲ ਟਾਊਨ ਜਲੰਧਰ ਦੀ ਅਗਵਾਈ ਹੇਠ ਥਾਣਾ ਡਵੀਜ਼ਨ ਨੰਬਰ 6 ਦੇ ਇੰਸਪੈਕਟਰ ਅਜਾਇਬ ਸਿੰਘ ਔਜਲਾ ਵੱਲੋਂ ਕਾਰਵਾਈ ਕੀਤੀ ਗਈ। ਵਧੀਕ ਪੁਲੀਸ ਕਮਿਸ਼ਨਰ ਸ੍ਰੀ ਅਦਿਤਿਆ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 6 ਦੀ ਨਿਗਰਾਨੀ ਹੇਠ ਸੁਰਜੀਤ ਸਿੰਘ ਵਲੋਂ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਮੁਲਜ਼ਮ ਪੰਕਜ ਪਾਰਸ ਉਰਫ ਮਲਹੋਤਰਾ ਵਾਸੀ ਖੁਰਲਾ ਕਿੰਗਰਾ ਜਲੰਧਰ ਅਤੇ ਦੀਪਕ ਕੁਮਾਰ ਉਰਫ ਦੀਪੂ ਵਾਸੀ ਅਬਾਦਪੁਰਾ ਜਲੰਧਰ ਨੂੰ 26 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਹੈ ਕਿ ਜੋ ਕਿ ਅਬਾਦਪੁਰਾ ਜਲੰਧਰ ਸਥਿਤ ਕੋਰੀਅਰ ਦੀ ਕੰਪਨੀ ਹੈ। ਉਸ ਰਾਹੀਂ ਨਿਊਜ਼ੀਲੈਂਡ ਵਿੱਚ ਕੋਰੀਅਰ ਰਾਹੀਂ ਅਫੀਮ ਭੇਜ ਰਿਹਾ ਸੀ। ਉਕਤ ਮੁਲਜ਼ਮਾਂ ਪਾਸੋਂ 730 ਗ੍ਰਾਮ ਅਫੀਮ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ।