ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਾਲਸਾ ਕਾਲਜ ਵਿੱਚ ਕੌਮਾਂਤਰੀ ਕਾਨਫ਼ਰੰਸ ਦਾ ਆਗਾਜ਼

11:40 AM Oct 20, 2024 IST
ਸਮਾਗਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਾਲਜ ਚੇਅਰਮੈਨ ਤਰਲੋਚਨ ਸਿੰਘ ਤੇ ਹੋਰ।

ਕੁਲਦੀਪ ਸਿੰਘ
ਨਵੀਂ ਦਿੱਲੀ, 19 ਅਕਤੂਬਰ
ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਗਣਿਤ, ਵਿਗਿਆਨ ਅਤੇ ਇਸ ਦੀ ਵਰਤੋਂ’ ਬਾਰੇ ਤਿੰਨ ਰੋਜ਼ਾ ਕੌਮਾਂਤਰੀ ਕਾਨਫ਼ਰੰਸ (ਆਈਸੀਐੱਮਐੱਸਏ 2024) ਕਰਵਾਈ ਗਈ। ਕਾਨਫ਼ਰੰਸ ਦਾ ਆਗਾਜ਼ ਕਾਲਜ ਦੀ ਪਰੰਪਰਾ ਅਨੁਸਾਰ ‘ਅਨਹਦ ਸੁਸਾਇਟੀ’ ਦੇ ਵਿਦਿਆਰਥੀਆਂ ਦੇ ਸ਼ਬਦ ਕੀਰਤਨ ਰਾਹੀਂ ਹੋਇਆ। ਪ੍ਰੋਗਰਾਮ ਵਿੱਚ ਦਿੱਲੀ ਯੂਨੀਵਰਸਿਟੀ ਦੇ ਡੀਨ ਆਫ਼ ਕਾਲਜਿਜ਼ ਪ੍ਰੋਫੈਸਰ ਬਲਰਾਮ ਪਾਨੀ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਚੇਅਰਮੈਨ ਤਰਲੋਚਨ ਸਿੰਘ ਨੇ ਗਣਿਤ ਵਿਭਾਗ ਵਿੱਚੋਂ ਹੋਏ ਕਈ ਨਾਮਵਰ ਨਾਵਾਂ ਦਾ ਜ਼ਿਕਰ ਕਰਦਿਆਂ, ਅਜੋਕੇ ਸਮੇਂ ਵਿੱਚ ਇਸ ਕਾਨਫ਼ਰੰਸ ਦੇ ਵਿਸ਼ੇ ਦੀ ਲੋੜ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਬਲਰਾਮ ਪਾਨੀ ਨੇ ਗਣਿਤ ਦੀ ਹਰ ਖੇਤਰ ਵਿੱਚ ਲੋੜ ਅਤੇ ਪ੍ਰਸੰਗਿਕਤਾ ਨੂੰ ਉਭਾਰਿਆ। ਕਾਲਜ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਹਰਬੰਸ ਸਿੰਘ ਨੇ ਆਏ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਾਲਜ ਪ੍ਰਬੰਧਕੀ ਟੀਮ ਨੂੰ ਇਸ ਆਯੋਜਨ ਲਈ ਮੁਬਾਰਕ ਦਿੱਤੀ। ਕਾਨਫ਼ਰੰਸ ਦੇ ਤਿੰਨੋਂ ਦਿਨਾਂ ਦੀ ਸ਼ੁਰੂਆਤ ਵਿਸ਼ੇਸ਼ ਭਾਸ਼ਣਾਂ ਦੀ ਲੜੀ ਰਾਹੀਂ ਹੋਈ। ਇਸ ਵਿੱਚ ਡੀਆਰਡੀਓ, ਆਈਐੱਸਆਈ, ਉੱਤਰ-ਪੂਰਬੀ ਹਿੱਲ ਯੂਨੀਵਰਸਿਟੀ, ਵੀਆਈਟੀ-ਭੋਪਾਲ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਉੱਘੇ ਗਣਿਤ ਵਿਗਿਆਨੀਆਂ ਨੇ ਆਪਣਾ ਖੋਜ-ਕਾਰਜ ਪੇਸ਼ ਕੀਤਾ। ਇਨ੍ਹਾਂ ਵਾਰਤਾਵਾਂ ਤੋਂ ਇਲਾਵਾ ਐੱਨ.ਆਈ.ਐੱਮ. ਸਿੱਕਮ, ਐੱਸ.ਆਰ.ਐੱਮ. ਯੂਨੀਵਰਸਿਟੀ ਸੋਨੀਪਤ, ਰਾਜਸਥਾਨ ਟੈਕਨੀਕਲ ਯੂਨੀਵਰਸਿਟੀ, ਨੇਤਾਜੀ ਸੁਭਾਸ਼ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਦਿੱਲੀ, ਡੀ.ਆਰ.ਡੀ.ਓ. ਦੇ ਵਿਦਵਾਨਾਂ ਅਤੇ ਫੈਕਲਟੀ ਮੈਂਬਰਾਂ ਨੇ ਪਰਚੇ ਪੜ੍ਹੇ। ਖੋਜ-ਕਾਰਜ ਨੂੰ ਉਤਸ਼ਾਹਿਤ ਕਰਨ ਹਿੱਤ ਅੰਡਰ/ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਰੱਖੇ ਵਿਸ਼ੇਸ਼ ਅਕਾਦਮਿਕ ਸੈਸ਼ਨਾਂ ਵਿਚ ਵਿਦਿਆਰਥੀਆਂ ਨੇ ਆਪਣੇ ਖੋਜ-ਪੱਤਰ ਪੇਸ਼ ਕਰਕੇ ਕਾਨਫ਼ਰੰਸ ਵਿਚ ਆਪਣਾ ਭਰਵਾਂ ਯੋਗਦਾਨ ਦਿੱਤਾ। ਸਮਾਪਤੀ ਸੈਸ਼ਨ ਵਿਚ ਮੁੱਖ ਮਹਿਮਾਨ ਪ੍ਰੋ. ਗੁਰਪ੍ਰੀਤ ਸਿੰਘ ਟੁਟੇਜਾ (ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ, ਦਿੱਲੀ ਯੂਨੀਵਰਸਿਟੀ) ਨੇ ਸ਼ਿਰਕਤ ਕੀਤੀ। ਪ੍ਰੋ. ਟੁਟੇਜਾ ਨੂੰ ਸਨਮਾਨ ਵਜੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਪੇਪਰ ਪੇਸ਼ਕਾਰਾਂ ਨੂੰ ਸਰਟੀਫਿਕੇਟਾਂ ਨਾਲ ਨਿਵਾਜ਼ਿਆ ਗਿਆ। ਗਣਿਤ ਵਿਭਾਗ ਦੇ ਸੀਨੀਅਰ ਮੈਂਬਰਾਂ ਪ੍ਰੋ. ਸਤੀਸ਼ ਵਰਮਾ, ਡਾ. ਵਰਿੰਦਰ ਕੁਮਾਰ ਮਹਿਰਾ, ਡਾ. ਸੁੰਦਰਜੀਤ ਕੌਰ ਭਾਟੀਆ, ਡਾ. ਜਸਵਿੰਦਰ ਭੱਲਾ, ਪ੍ਰੋ. ਚਰਨਪ੍ਰੀਤ ਕੌਰ, ਅਮਰਪ੍ਰੀਤ ਕੌਰ, ਦਲਜੀਤ ਸਿੰਘ ਬਜਾਜ ਦਾ ਕਾਨਫ਼ਰੰਸ ਦੀ ਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਕਾਨਫ਼ਰੰਸ ਦੀ ਰਿਪੋਰਟ ਡਾ. ਰੁਚੀ ਕੌਰ (ਕਨਵੀਨਰ, ਆਈ.ਸੀ.ਐਮ.ਐਸ.ਏ-2024) ਦੁਆਰਾ ਪੜ੍ਹੀ ਗਈ। ਅੰਤ ਵਿੱਚ ਕਾਨਫ਼ਰੰਸ ਦੇ ਕੋ-ਕਨਵੀਨਰ ਪ੍ਰੋ. ਧਰਮਿੰਦਰ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement

Advertisement