For the best experience, open
https://m.punjabitribuneonline.com
on your mobile browser.
Advertisement

ਆਲਮੀ ਚੁਣੌਤੀਆਂ ਦੇ ਹੱਲ ਲਈ ਕੌਮਾਂਤਰੀ ਭਾਈਚਾਰੇ ਦੀ ਭਾਰਤ ’ਤੇ ਟੇਕ: ਮੁਰਮੂ

10:44 PM Aug 01, 2023 IST
ਆਲਮੀ ਚੁਣੌਤੀਆਂ ਦੇ ਹੱਲ ਲਈ ਕੌਮਾਂਤਰੀ ਭਾਈਚਾਰੇ ਦੀ ਭਾਰਤ ’ਤੇ ਟੇਕ  ਮੁਰਮੂ
ਆਈਐੱਫਐੱਸ ਦੇ 2022 ਬੈਚ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 1 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਕੌਮਾਂਤਰੀ ਭਾਈਚਾਰਾ ਵਾਤਾਵਰਨ ਤਬਦੀਲੀ, ਸਾਈਬਰ ਸੁਰੱਖਿਆ, ਕੱਟੜਵਾਦ ਤੇ ਅਤਵਿਾਦ ਵਰਗੀਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਭਾਰਤ ਵੱਲ ਦੇਖ ਰਿਹਾ ਹੈ। ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਦੇ 2022 ਬੈਚ ਦੇ ਸਿਖਲਾਈ ਲੈ ਰਹੇ ਅਧਿਕਾਰੀਆਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕੌਮਾਂਤਰੀ ਮੰਚ ’ਤੇ ਭਾਰਤ ਦੀ ਭੂਮਿਕਾ ਤੇ ਪ੍ਰਭਾਵ ਆਲਮੀ ਵਿਕਾਸ ਦੇ ਚਾਲਕ ਤੇ ਆਲਮੀ ਸ਼ਾਸਨ ਦੀ ਬੁਲੰਦ ਆਵਾਜ਼ ਵਜੋਂ ਤੇਜ਼ੀ ਨਾਲ ਵਧ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ, ‘‘ਭਾਰਤ ਦੇ ਵਧਦੇ ਕੱਦ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਨਾ ਸਿਰਫ਼ ਆਪਣੇ ਰਵਾਇਤੀ ਫਰਜ਼ ਪੂਰੇ ਕਰਨੇ ਪੈਣਗੇ, ਸਗੋਂ ਤੁਹਾਡੇ ਮੋਢਿਆਂ ’ਤੇ ਸਾਡੇ ਸਿਆਸੀ, ਆਰਥਿਕ ਅਤੇ ਸਭਿਆਚਾਰਕ ਹਿੱਤਾਂ ਦੀ ਸੇਵਾ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਇਸ ਨੂੰ ਨਵੀਂ ਟੈਕਨਾਲੋਜੀ ਭਾਈਵਾਲੀ, ਭਾਰਤੀ ਸਾਮਾਨ ਤੇ ਸੇਵਾ ਲਈ ਨਵੇਂ ਬਾਜ਼ਾਰ ਸੁਰੱਖਿਅਤ ਕਰਨ, ਮਨੁੱਖੀ ਸਹਾਇਤਾ ਜਾਂ ਭਾਰਤੀ ਪਰਵਾਸੀ ਭਾਈਚਾਰੇ ਨੂੰ ਮਦਦ ਵਜੋਂ ਦੇਖਿਆ ਜਾ ਸਕਦਾ ਹੈ। -ਪੀਟੀਆਈ

Advertisement

Advertisement
Author Image

Advertisement
Advertisement
×