ਕੌਮਾਂਤਰੀ ਬਾਲ ਲੇਖਕ ਕਾਨਫਰੰਸ ਭਲਕੇ
10:52 AM Nov 15, 2024 IST
Advertisement
ਖੇਤਰੀ ਪ੍ਰਤੀਨਿਧ
ਸੰਗਰੂਰ, 14 ਨਵੰਬਰ
ਪੰਜਾਬੀ ਭਾਸ਼ਾ ਨੂੰ ਦੇਸ਼ ਵਿਦੇਸ਼ ਵਿਚ ਪ੍ਰਫੁੱਲਿਤ ਕਰਨ ਲਈ ਪਹਿਲੀ ਕੌਮਾਂਤਰੀ ਬਾਲ ਲੇਖਕ ਕਾਨਫਰੰਸ 16 ਅਤੇ 17 ਨਵੰਬਰ ਨੂੰ ਮਸਤੂਆਣਾ ਸਾਹਿਬ ਵਿੱਚ ਕਰਵਾਈ ਜਾਵੇਗੀ। ‘ਨਵੀਆਂ ਕਲਮਾਂ ਨਵੀਂ ਉਡਾਣ’ ਦੇ ਸਿਰਲੇਖ ਹੇਠ ਕਰਵਾਈ ਜਾਣ ਵਾਲੀ ਕਾਨਫ਼ਰੰਸ ਵਿਚ 1000 ਦੇ ਕਰੀਬ ਬਾਲ ਲੇਖਕ ਸ਼ਾਮਲ ਹੋਣਗੇ। ਸਥਾਨਕ ਪੂਨੀਆਂ ਟਾਵਰ ਵਿੱਚ ਪੰਜਾਬੀ ਭਵਨ ਸਰੀ ਕੈਨੇਡਾ ਦੇ ਪ੍ਰਧਾਨ ਸੁੱਖੀ ਬਾਠ ਨੇ ਦੱਸਿਆ ਕਿ ਜੇਕਰ ਵੀਜ਼ੇ ਸਬੰਧੀ ਕੋਈ ਦਿੱਕਤ ਨਾ ਆਈ ਤਾਂ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਵਿਚ ਪਾਕਿਸਤਾਨ ਤੋਂ ਵੀ ਬਾਲ ਲੇਖਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਆਰੰਭਤਾ 14 ਮਹੀਨੇ ਪਹਿਲਾ ਓਂਕਾਰ ਸਿੰਘ ਅਤੇ ਹੋਰਨਾ ਮੈਂਬਰਾਂ ਦੇ ਸਹਿਯੋਗ ਨਾਲ ਪਟਿਆਲਾ ਤੋਂ ਹੋਈ ਸੀ।
Advertisement
Advertisement
Advertisement