For the best experience, open
https://m.punjabitribuneonline.com
on your mobile browser.
Advertisement

ਮਨੀਪੁਰ ’ਚ ਦੋ ਥਾਵਾਂ ’ਤੇ ਰੁਕ-ਰੁਕ ਕੇ ਗੋਲੀਬਾਰੀ ਪਰ ਜਾਨੀ ਨੁਕਸਾਨ ਤੋਂ ਬਚਾਅ

11:05 AM Jul 05, 2023 IST
ਮਨੀਪੁਰ ’ਚ ਦੋ ਥਾਵਾਂ ’ਤੇ ਰੁਕ ਰੁਕ ਕੇ ਗੋਲੀਬਾਰੀ ਪਰ ਜਾਨੀ ਨੁਕਸਾਨ ਤੋਂ ਬਚਾਅ
Advertisement

ਇੰਫਾਲ, 5 ਜੁਲਾਈ
ਮਨੀਪੁਰ ਵਿਚ ਦੋ ਥਾਵਾਂ 'ਤੇ ਰੁਕ-ਰੁਕ ਕੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ ਅਤੇ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਰੁਕ-ਰੁਕ ਕੇ ਗੋਲੀਬਾਰੀ ਦੀ ਪਹਿਲੀ ਘਟਨਾ ਮੰਗਲਵਾਰ ਰਾਤ 7 ਵਜੇ ਤੋਂ 8 ਵਜੇ ਦੇ ਵਿਚਕਾਰ ਖੋਇਜੁਮਟੰਬੀ ਵਿੱਚ ਦੋ ਭਾਈਚਾਰਿਆਂ ਦਰਮਿਆਨ ਵਾਪਰੀ। ਦੋ ਭਾਈਚਾਰਿਆਂ ਵਿਚਕਾਰ ਗੋਲੀਬਾਰੀ ਕੁਝ ਸਮੇਂ ਬਾਅਦ ਰੁਕ ਗਈ ਅਤੇ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਨੇ ਦੱਸਿਆ ਕਿ ਇਕ ਹੋਰ ਘਟਨਾ ਅੱਜ ਸਵੇਰੇ 4.30 ਵਜੇ ਈਸਟ ਫੇਲੇਂਗ ਵਿਚ ਰਿਜ ਲਾਈਨ ਦੇ ਨੇੜੇ ਵਾਪਰੀ। ੲਿਸ ਵਿੱਚ ਵੀ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

Advertisement

Advertisement
Tags :
Author Image

Advertisement
Advertisement
×