ਪਠਾਨਕੋਟ ਵਿਚ ਵੀ ਤੜਕੇ ਰੁਕ ਰੁਕ ਕੇ ਹੁੰਦੇ ਰਹੇ ਧਮਾਕੇ
12:35 PM May 10, 2025 IST
ਐੱਨਪੀ ਧਵਨ
ਪਠਾਨਕੋਟ, 10 ਮਈ
ਪਠਾਨਕੋਟ ਵਿਚ ਅੱਜ ਤੜਕੇ 4:55 ਵਜੇ ਪਹਿਲਾ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ 15 ਮਿੰਟ ਬਾਅਦ ਸਵਾ ਪੰਜ ਵਜੇ ਫਿਰ ਲਗਾਤਾਰ ਧਮਾਕੇ ਹੋਣੇ ਸ਼ੁਰੂ ਹੋ ਗਏ, ਜੋ ਸਾਢੇ ਸੱਤ ਵਜੇ ਤੱਕ ਰੁਕ ਰੁਕ ਕੇ ਚਲਦੇ ਰਹੇ। ਜਦੋਂਕਿ ਕਿ ਲੰਘੀ ਰਾਤ ਸਾਢੇ ਅੱਠ ਵਜੇ ਵੀ ਧਮਾਕੇ ਸ਼ੁਰੂ ਹੋਏ ਸਨ ਜੋ ਘੰਟਾ ਪਰ ਚਲਦੇ ਰਹੇ ਅਤੇ ਉਸ ਦੌਰਾਨ ਬਲੈਕ ਆਊਟ ਰਿਹਾ ਪਰ ਸਾਰੀ ਰਾਤ ਸ਼ਾਂਤੀ ਰਹੀ।
Advertisement
Advertisement