For the best experience, open
https://m.punjabitribuneonline.com
on your mobile browser.
Advertisement

ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਦਿਲਚਸਪ ਰਹੇ ਮੁਕਾਬਲੇ

08:50 AM Jun 02, 2024 IST
ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਦਿਲਚਸਪ ਰਹੇ ਮੁਕਾਬਲੇ
ਇੱਕ ਬੂਥ ’ਤੇ ਆਪਣੇ ਸਮਰਥਕਾਂ ਨਾਲ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਜੂਨ
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵਿਚ ਮੁੱਖ ਮੁਕਾਬਲਾ ਛੇ ਉਮੀਦਵਾਰਾਂ ਸੰਸਦ ਮੈਂਬਰ ਡਾ. ਅਮਰ ਸਿੰਘ, ਗੁਰਪ੍ਰੀਤ ਸਿੰਘ ਜੀਪੀ, ਬਿਕਰਮਜੀਤ ਸਿੰਘ ਖਾਲਸਾ, ਰਾਜ ਜਤਿੰਦਰ ਸਿੰਘ ਬਿੱਟੂ, ਕੁਲਵੰਤ ਸਿੰਘ ਮਹਿਤੋ ਤੇ ਗੇਜਾ ਰਾਮ ਵਿਚ ਹੈ, ਜਿਨ੍ਹਾਂ ਦਾ ਚੰਗਾ ਵੋਟ ਬੈਂਕ ਹੈ। ਸਾਰੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿੱਚ ਆਪਣਾ ਚੰਗਾ ਦਮਖਮ ਦਿਖਾਇਆ ਹੈ, ਜਿਸ ਤੋਂ ਇਹ ਸਾਫ ਨਹੀਂ ਕਿਹਾ ਜਾ ਸਕਦਾ ਕਿ ਬਾਜ਼ੀ ਕੌਣ ਮਾਰੇਗਾ ਤੇ ਨਾ ਹੀ ਕੋਈ ਪਾਰਟੀ ਹਿੱਕ ਠੋਕ ਕੇ ਇਹ ਕਹਿ ਰਹੀ ਹੈ ਕਿ ਸਾਡੀ ਜਿੱਤ ਪੱਕੀ ਹੈ। ਜੇਕਰ 2019 ਦੀ ਲੋਕ ਸਭਾ ਚੋਣਾਂ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ ਸਨ। ਦੱਸਣਯੋਗ ਹੈ ਕਿ 2014 ਵਿਚ 35.62 ਫੀਸਦੀ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਦਾ 2019 ਦੀਆਂ ਚੋਣਾਂ ਵਿਚ ਗ੍ਰਾਫ ਕਾਫ਼ੀ ਹੇਠਾਂ ਡਿੱਗਿਆ, ਜਿਸ ਨੂੰ ਸਿਰਫ 6.38 ਫੀਸਦੀ ਵੋਟਾਂ ’ਤੇ ਸਬਰ ਕਰਨਾ ਪਿਆ। 2019 ਵਿਚ ਕਾਂਗਰਸ ਦੇ ਡਾ.ਅਮਰ ਸਿੰਘ 41.75 ਫੀਸਦੀ ਵੋਟਾਂ ਲੈ ਕੇ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ 32.23 ਫੀਸਦੀ ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ। ਤੀਜੇ ਸਥਾਨ ’ਤੇ ਲੋਕ ਇਨਸਾਫ ਪਾਰਟੀ ਦੇ ਇੰਜ.ਮਨਵਿੰਦਰ ਸਿੰਘ ਗਿਆਸਪੁਰਾ ਸਨ, ਜਿਨ੍ਹਾਂ ਨੂੰ 14.43 ਫੀਸਦੀ ਵੋਟਾਂ ਨਸੀਬ ਹੋਈਆਂ ਅਤੇ ‘ਆਪ’ ਉਮੀਦਵਾਰ ਬਨਦੀਪ ਸਿੰਘ ਬੰਨੀ 6.38 ਫੀਸਦੀ ਵੋਟਾਂ ਲੈ ਕੇ ਚੌਥੇ ਨੰਬਰ ’ਤੇ ਰਹੇ। ਉਸ ਸਮੇਂ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਸੀ, ਜਿਸ ਕਰ ਕੇ ਇਸ ਵਾਰ ਦੋਵੇਂ ਪਾਰਟੀਆਂ ਨੇ ਆਪਣੇ ਦਮ ’ਤੇ ਚੋਣ ਲੜੀ। ਅੱਜ ਪਈਆਂ ਵੋਟਾਂ ਨਾਲ ਕਿਹੜਾ ਉਮੀਦਵਾਰ ਜਿੱਤ ਹਾਸਲ ਕਰਦਾ ਹੈ, ਇਸਦਾ ਫੈਸਲਾ 4 ਜੂਨ ਨੂੰ ਹੋਵੇਗਾ।

Advertisement

Advertisement
Author Image

Advertisement
Advertisement
×