For the best experience, open
https://m.punjabitribuneonline.com
on your mobile browser.
Advertisement

ਈਪੀਐੱਫ ’ਤੇ ਵਿਆਜ ਦਰ 8.25 ਫ਼ੀਸਦ ਤੈਅ

07:22 AM Feb 11, 2024 IST
ਈਪੀਐੱਫ ’ਤੇ ਵਿਆਜ ਦਰ 8 25 ਫ਼ੀਸਦ ਤੈਅ
Advertisement

ਨਵੀਂ ਦਿੱਲੀ: ਐਂਪਲਾਈਜ਼ ਪ੍ਰੌਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਨੇ ਸਾਲ 2023-24 ਲਈ ਈਪੀਐੱਫ ਜਮ੍ਹਾਂ ’ਤੇ ਵਿਆਜ ਦਰ 8.25 ਫ਼ੀਸਦ ਤੈਅ ਕਰ ਦਿੱਤੀ ਹੈ। ਇਹ ਦਰ ਪਿਛਲੇ ਤਿੰਨ ਸਾਲਾਂ ’ਚ ਸਭ ਤੋਂ ਵੱਧ ਹੈ। ਈਪੀਐੱਫਓ ਨੇ ਪਿਛਲੇ ਸਾਲ ਮਾਰਚ ’ਚ 2022-23 ਲਈ ਈਪੀਐੱਫ ’ਤੇ ਵਿਆਜ ਦਰ ਮਾਮੂਲੀ ਵਧਾ ਕੇ 8.15 ਫ਼ੀਸਦ ਕਰ ਦਿੱਤੀ ਸੀ ਜੋ 2021-22 ’ਚ 8.10 ਫ਼ੀਸਦ ਸੀ। ਈਪੀਐੱਫਓ ਨੇ ਮਾਰਚ, 2022 ’ਚ 2021-22 ਲਈ ਈਪੀਐੱਫ ’ਤੇ ਛੇ ਕਰੋੜ ਗਾਹਕਾਂ ਲਈ ਵਿਆਜ ਦਰ ਘਟਾ ਕੇ 8.1 ਫ਼ੀਸਦ ਕਰ ਦਿੱਤੀ ਸੀ ਜੋ ਚਾਰ ਦਹਾਕਿਆਂ ’ਚ ਸਭ ਤੋਂ ਘੱਟ ਸੀ। ਈਪੀਐੱਫ ’ਤੇ ਵਿਆਜ ਦਰ 2020-21 ’ਚ ਸਾਢੇ 8 ਫ਼ੀਸਦ ਸੀ। ਸਾਲ 1977-78 ਲਈ ਈਪੀਐੱਫ ਵਿਆਜ ਦਰ 8 ਫ਼ੀਸਦ ਸੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਦੀ ਚੇਅਰਮੈਨੀ ਹੇਠ ਈਪੀਐੱਫਓ ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ 235ਵੀਂ ਮੀਟਿੰਗ ’ਚ 2023-24 ਲਈ ਵਿਆਜ ਦਰ ਵਧਾਉਣ ਦਾ ਫ਼ੈਸਲਾ ਲਿਆ ਗਿਆ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement