For the best experience, open
https://m.punjabitribuneonline.com
on your mobile browser.
Advertisement

ਭੰਗੜੇ ਦੀ ਧਮਾਲ ਨਾਲ ਜੀਐੱਨਡੀਯੂ ਦਾ ਅੰਤਰ-ਜ਼ੋਨਲ ਯੁਵਕ ਮੇਲਾ ਸ਼ੁਰੂ

10:44 AM Nov 09, 2024 IST
ਭੰਗੜੇ ਦੀ ਧਮਾਲ ਨਾਲ ਜੀਐੱਨਡੀਯੂ ਦਾ ਅੰਤਰ ਜ਼ੋਨਲ ਯੁਵਕ ਮੇਲਾ ਸ਼ੁਰੂ
ਜੀਐੱਨਡੀਯੂ ਵਿੱਚ ਯੂਥ ਫੈਸਟੀਵਲ ਦੌਰਾਨ ਭੰਗੜਾ ਪਾਉਂਦੇ ਹੋਏ ਵਿਦਿਆਰਥੀ। -ਫੋਟੋ: ਵਿਸ਼ਾਲ ਕੁਮਾਰ
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 8 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਤਰ-ਜ਼ੋਨਲ ਫਾਈਨਲ ਯੁਵਕ ਮੇਲਾ ਅੱਜ ਯੂਨਵਿਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਭੰਗੜੇ ਦੀਆਂ ਪੇਸ਼ਕਾਰੀਆਂ ਨਾਲ ਸ਼ੁਰੂ ਹੋਇਆ। ਫੈਸਟੀਵਲ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ, ਪ੍ਰੋ. ਪਲਵਿੰਦਰ ਸਿੰਘ ਨੇ ਦੀਪ ਜਗਾ ਕੇ ਕੀਤਾ। ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਯੁਵਕ ਮੇਲਾ ਨਾ ਸਿਰਫ਼ ਕਲਾ ਦਾ ਜਸ਼ਨ ਹੈ, ਸਗੋਂ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਅਹਿਮ ਮੰਚ ਹੈ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਦਿਨਾਂ ਵਿੱਚ ਸੰਗੀਤ, ਡਾਂਸ, ਥੀਏਟਰ ਅਤੇ ਵਿਜ਼ੂਅਲ ਆਰਟਸ ਸਮੇਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦਸਮੇਸ਼ ਆਡੀਟੋਰੀਅਮ, ਜਿਸ ਨੇ ਵੱਡੇ -ਵੱਡੇ ਕਲਾਕਾਰ ਪੈਦਾ ਕੀਤੇ, ਦੀ ਸਟੇਜ ਉਪਰ ਚੜ੍ਹਨ ਤੋਂ ਪਹਿਲਾਂ ਪ੍ਰਤਿਭਾ, ਸਖਤ ਮਿਹਨਤ ਅਤੇ ਸਮਰਪਣ ਦੀ ਮੰਗ ਕਰਦੀ ਹੈ ਅਤੇ ਜਿਹੜੇ ਵਿਦਿਆਰਥੀ ਕਲਾਕਾਰ ਅੱਜ ਇਸ ਮੁਕਾਮ ’ਤੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਪੁੱਜੇ ਹਨ, ਉਨ੍ਹਾਂ ਦੀ ਸਖਤ ਮਿਹਨਤ ਤੇ ਲਗਨ ਉਨ੍ਹਾਂ ਦੀ ਗਵਾਹ ਹੈ।
ਦਸ਼ਮੇਸ਼ ਆਡੀਟੋਰੀਅਮ ਵਿੱਚ ਪਹਿਲੇ ਦਿਨ ਭੰਗੜਾ, ਕਲਾਸੀਕਲ ਡਾਂਸ ਅਤੇ ਫੋਕ ਆਰਕੈਸਟਰਾ ਦੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਕੀਲ ਲਿਆ। ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਚ ਸਮੂਹ ਸ਼ਬਦ ਭਜਨ, ਸਮੂਹ ਗੀਤ, ਗੀਤ/ਗਜ਼ਲ ਅਤੇ ਲੋਕ ਗੀਤ ਦੇ ਮੁਕਾਬਲਿਆਂ ਵਿਚ ਵਿਦਿਆਰਥੀ ਕਲਾਕਾਰਾਂ ਦੀ ਫਸਵੀਂ ਟੱਕਰ ਵੇਖਣ ਨੂੰ ਮਿਲੀ। ਆਰਕੀਟੈਕਚਰ ਵਿਭਾਗ ਦੀ ਸਟੇਜ ਨੇ ਵੀ ਆਪਣੇ ਕਲਾਤਮਕ ਪ੍ਰਗਟਾਵੇ ਪੇਸ਼ ਕਰਦੀ ਪੇਂਟਿੰਗ ਆਨ ਸਪਾਟ, ਕਾਰਟੂਨਿੰਗ, ਕੋਲਾਜ, ਕਲੇ ਮਾਡਲਿੰਗ, ਆਨ ਦੀ ਸਪਾਟ ਫੋਟੋਗ੍ਰਾਫੀ ਅਤੇ ਇੰਸਟਾਲੇਸ਼ਨ ਦੀਆਂ ਵੱਖ - ਵੱਖ ਵੰਨਗੀਆਂ ਪੇਸ਼ ਕੀਤੀਆਂ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਭਲਕੇ 9 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਕਾਸਟਿਊਮ ਪਰੇਡ, ਮਾਈਮ, ਸਕਿੱਟ, ਮਿਮਿਕਰੀ ਅਤੇ ਵਨ-ਐਕਟ ਪਲੇਅ ਦੇ ਮੁਕਾਬਲੇ ਕਰਵਾਏ ਜਾਣਗੇ। ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਕਲਾਸੀਕਲ ਵੋਕਲ, ਕਲਾਸੀਕਲ ਇੰਸ. (ਪੀ), ਕਲਾਸੀਕਲ ਇੰਸ (ਐਨਪੀ), ਕਵਿਸ਼ਰੀ, ਵਾਰ ਗਾਇਨ ਦੀ ਮੇਜ਼ਬਾਨੀ ਕਰੇਗਾ।

Advertisement

Advertisement
Advertisement
Author Image

joginder kumar

View all posts

Advertisement