ਅੰਤਰ-ਯੂਨੀਵਰਸਿਟੀ ਫੁਟਬਾਲ ਟੂਰਨਾਮੈਂਟ ਸ਼ੁਰੂ
ਪੱਤਰ ਪ੍ਰੇਰਕ
ਫਗਵਾੜਾ, 12 ਜਨਵਰੀ
ਜੀਐੱਨਏ ਯੂਨੀਵਰਸਿਟੀ ਵਿੱਚ ਆਲ ਇੰਡੀਆ ਅੰਤਰ-ਯੂਨੀਵਰਸਿਟੀ 6 ਰੋਜ਼ਾ ਫੁਟਬਾਲ ਟੂਰਨਾਮੈਂਟ (ਲੜਕੀਆਂ) ਸ਼ੁਰੂ ਹੋ ਗਿਆ। ਟੂਰਨਾਮੈਂਟ ’ਚ ਦੇਸ਼ ਦੇ ਚਾਰ ਜ਼ੋਨਾਂ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਉਦਘਾਟਨੀ ਮੈਚ ਜੀਐਨਡੀਯੂ ਅੰਮ੍ਰਿਤਸਰ ਤੇ ਐੱਲਐੱਨ ਮਿਥਿਲਾ ਯੂਨੀਵਰਸਿਟੀ ਦਰਭੰਗਾ (ਬਿਹਾਰ) ਵਿਚਕਾਰ ਖੇਡਿਆ ਗਿਆ। ਟੂਰਨਾਮੈਂਟ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਜਸਲੀਨ ਸੀਹਰਾ ਚਾਂਸਲਰ ਨੇ ਕੀਤਾ ਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ 16 ਜਨਵਰੀ ਤੱਕ ਜਾਰੀ ਰਹੇਗਾ। ਟੂਰਨਾਮੈਂ ਵਿੱਚ ਹਿੱਸਾ ਲੈ ਰਹੀਆਂ ਟੀਮਾਂ ’ਚ ਜੀਐੱਨਡੀਯੂ, ਐਡਮਸ ਯੂਨੀਵਰਸਿਟੀ ਸ਼ਿਮਲਾ, ਕਾਲੀਕਟ ਯੂਨੀਵਰਸਿਟੀ, ਗੋਆ ਯੂਨੀਵਰਸਿਟੀ ਸਮੇਤ ਦੇਸ਼ ਦੇ ਪੂਰਬੀ, ਪੱਛਮੀ, ਉੱਤਰੀ ਤੇ ਦੱਖਣੀ ਜ਼ੋਨਾਂ ਦੀਆਂ 12 ਹੋਰ ਨਾਮਵਰ ਟੀਮਾ ਸ਼ਾਮਲ ਹਨ। ਚਾਂਸਲਰ ਜਸਲੀਨ ਸੀਹਰਾ ਨੇ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਜਿੱਤਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਦੇਸ਼ ਦਾ ਮਾਣ ਵਧਾਉਣ ਦੀ ਅਪੀਲ ਕੀਤੀ।