ਅੰਤਰ ਸਕੂਲ ਵਿਰਾਸਤੀ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ
ਜੋਗਿੰਦਰ ਸਿੰਘ ਓਬਰਾਏ
ਖੰਨਾ, 20 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਚੱਲ ਰਿਹਾ ਅੰਤਰ ਸਕੂਲ ਵਿਰਾਸਤੀ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ। ਦੂਜੇ ਦਿਨ ਦੇ ਸਮਾਗਮ ਦਾ ਆਰੰਭ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ ਅਤੇ ਹਰਪਾਲ ਸਿੰਘ ਜੱਲ੍ਹਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਹੋਏ 100 ਮੀਟਰ ਲੜਕੀਆਂ ਵਿਚ ਲਵਲੀਨ ਕੌਰ ਤੇ ਲੜਕਿਆਂ ਵਿਚ ਹਰਮੀਤ ਸਿੰਘ, 400 ਮੀਟਰ ਲੜਕੀਆਂ ਵਿਚ ਕਮਲਜੀਤ ਕੌਰ, ਸ਼ਾਟਪੁੱਟ ਵਿਚ ਪ੍ਰਭਦੀਪ ਸਿੰਘ, ਡਿਸਕਸ ਥਰੋਅ ਵਿਚ ਪ੍ਰਭਦੀਪ ਸਿੰਘ, ਲੜਕੀਆਂ ਵਿਚ ਅਰਸ਼ਦੀਪ ਕੌਰ ਅੱਵਲ ਰਹੇ। ਸਲੋਅ ਸਾਈਕਲਿੰਗ ਤੇ ਚਮਚਾ ਦੌੜ ਵਿਚ ਪ੍ਰਿੰਸ, ਚਮਚਾ ਦੌੜ ਲੜਕੀਆਂ ਵਿਚ ਹਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰਮੀਤ ਸਿੰਘ ਤੇ ਸਨਰੀਤ ਕੌਰ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ ਕੋਟਾਂ ਅਤੇ ਪ੍ਰਿੰਸ ਗੌਰਮਿੰਟ ਸਕੂਲ ਬੀਜਾ ‘ਸਰਵੋਤਮ ਐਥਲੀਟ’ ਐਲਾਨੇ ਗਏ। ਇਸੇ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ ਕੋਟਾਂ ਨੇ ਪਹਿਲਾ, ਗੌਰਮਿੰਟ ਸਕੂਲ ਬੀਜਾ ਨੇ ਦੂਜਾ ਅਤੇ ਗੋਪਾਲ ਪਬਲਿਕ ਸਕੂਲ ਈਸੜੂ ਨੇ ਤੀਜਾ ਇਨਾਮ ਹਾਸਲ ਕੀਤਾ। ਮੁੱਖ ਮਹਿਮਾਨਾਂ ਨੇ ਜੇਤੂਆਂ ਦਾ ਸਨਮਾਨ ਕੀਤਾ।
ਇਸ ਮੌਕੇ ਕਾਲਜ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਓਬਰਾਏ, ਸੰਤਾ ਸਿੰਘ ਉਮੈਦਪੁਰੀ, ਕਮਿੱਕਰ ਸਿੰਘ, ਰਾਜਿੰਦਰ ਸਿੰਘ, ਯਾਦਵਿੰਦਰ ਸਿੰਘ ਯਾਦੂ, ਜ਼ੋਰਾ ਸਿੰਘ, ਗੁਰਪ੍ਰੀਤ ਸਿੰਘ ਮੱਲ੍ਹੇਵਾਲ, ਤੇਜਿੰਦਰ ਸਿੰਘ, ਹਨੀ ਰੋਸ਼ਾ, ਮਨਪ੍ਰੀਤ ਸਿੰਘ ਰਣਦਿਓ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।